CM ਖੱਟੜ ਦੇ ਓ. ਐੱਸ. ਡੀ. ਅਤੇ ਸਲਾਹਕਾਰਾਂ ਨੇ ਦਿੱਤੇ ਅਸਤੀਫੇ

Tuesday, Sep 24, 2019 - 11:35 AM (IST)

CM ਖੱਟੜ ਦੇ ਓ. ਐੱਸ. ਡੀ. ਅਤੇ ਸਲਾਹਕਾਰਾਂ ਨੇ ਦਿੱਤੇ ਅਸਤੀਫੇ

ਚੰਡੀਗੜ੍ਹ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੇ 3 ਵਿਸ਼ੇਸ਼ ਕਾਰਜਕਾਰੀ ਅਧਿਕਾਰੀਆਂ ਅਤੇ 4 ਸਲਾਹਕਾਰਾਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਦੱਸ ਦੇਈਏ ਕਿ ਇਨ੍ਹਾਂ ਸਾਰਿਆਂ ਨੇ 21 ਸਤੰਬਰ 2019 ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਲਗਾਏ ਗਏ ਚੋਣ ਜ਼ਾਬਤੇ ਦੇ ਤਰੁੰਤ ਬਾਅਦ ਆਪਣਾ ਅਸਤੀਫੇ ਮੁੱਖ ਮੰਤਰੀ ਨੂੰ ਸੌਂਪ ਦਿੱਤੇ ਸਨ। 3 ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਆਪਣੇ ਅਸਤੀਫੇ ਸੌਂਪੇ ਹਨ। ਉਨ੍ਹਾਂ 'ਚ ਚੀਫ ਕਾਰਜਕਾਰੀ ਅਧਿਕਾਰੀ ਨੀਰਜ ਦਫਤਾਰ, ਕਾਰਜਕਾਰੀ ਭੁਪੇਸ਼ਵਰ ਦਿਆਲ ਅਤੇ ਅਮਰਿੰਦਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਸਲਾਹਕਾਰਾਂ 'ਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੈਨ ਅਤੇ ਅਮਿਤ ਆਰੀਆ, ਰਾਜਨੀਤਿਕ ਸਲਾਹਕਾਰ ਦੀਪਕ ਮੰਗਲਾ ਅਤੇ ਅਜੈ ਗੌਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ 21 ਸਤੰਬਰ ਨੂੰ ਹੀ ਆਪਣੇ ਅਸਤੀਫੇ ਭੇਜ ਦਿੱਤੇ ਸਨ, ਜਿਨ੍ਹਾਂ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਹੁਣ ਇਹ ਸਾਰੇ ਪਾਰਟੀ ਸੰਗਠਨ ਲਈ ਕੰਮ ਕਰਨਗੇ। ਚੋਣ ਗਤੀਵਿਧੀਆਂ 'ਚ ਹਿੱਸਾ ਨਹੀਂ ਲੈ ਸਕਣਗੇ।

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁੱਕਾ ਹੈ। 21 ਅਕਤੂਬਰ ਨੂੰ ਹਰਿਆਣਾ 'ਚ ਵੋਟਿੰਗ ਹੋਵੇਗੀ ਅਤੇ ਇਸ ਦੇ ਤਿੰਨ ਦਿਨ ਬਾਅਦ 24 ਅਕਤੂਬਰ ਨੂੰ ਨਤੀਜੇ ਆਉਣਗੇ। ਸ਼ਨੀਵਾਰ ਨੂੰ ਦਿੱਲੀ 'ਚ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹਰਿਆਣਾ 'ਚ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ।


author

Iqbalkaur

Content Editor

Related News