ਹੁਣ ਭਾਜਪਾ ਨੇਤਾ ਖੱਟੜ ਨੇ ਕਸ਼ਮੀਰੀ ਕੁੜੀਆਂ 'ਤੇ ਦਿੱਤਾ ਵਿਵਾਦਿਤ ਬਿਆਨ

08/10/2019 12:33:28 PM

ਫਤਿਹਾਬਾਦ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਧਾਰਾ 370 ਦੇ ਖਤਮ ਹੋਣ ਤੋਂ ਬਾਅਦ 'ਕਸ਼ਮੀਰੀ ਕੁੜੀਆਂ' 'ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਹੁਣ ਕਸ਼ਮੀਰ ਦੀਆਂ ਕੁੜੀਆਂ ਨੂੰ ਵਿਆਹ ਕੇ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਦੱਸ ਦੇਈਏ ਕਿ ਇੱਕ ਪ੍ਰੋਗਰਾਮ ਦੌਰਾਨ ਸੀ. ਐੱਮ. ਖੱਟੜ ਨੇ ਸੰਬੋਧਨ ਕਰਦੇ ਹੋਏ ਕਿਹਾ, ''ਸਾਡੇ ਮੰਤਰੀ ਓ ਪੀ ਧਨਖੜ ਅਕਸਰ ਕਹਿੰਦੇ ਹਨ ਕਿ ਉਹ ਬਿਹਾਰ ਤੋਂ ਨੂੰਹ ਲਿਆਉਣਗੇ ਪਰ ਇਨ੍ਹਾਂ ਦਿਨਾਂ 'ਚ ਲੋਕ ਕਹਿ ਰਹੇ ਹਨ ਕਿ ਹੁਣ ਕਸ਼ਮੀਰ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਸਾਡੇ ਲੋਕ ਕਸ਼ਮੀਰ ਤੋਂ ਨੂੰਹ ਲਿਆਉਣਗੇ।''

ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਮੁੱਖ ਮੰਤਰੀ ਖੱਟੜ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸੀ. ਐੱਮ. ਖੱਟੜ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸਮੱਸਿਆਵਾਂ 'ਚ ਫਸ ਚੁੱਕੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਸ਼ਮੀਰ 'ਚ ਧਾਰਾ 370 ਖਤਮ ਹੋਣ 'ਤੇ ਵਿਵਾਦਿਤ ਬਿਆਨ ਦੇਣ ਦੀ ਲਾਈਨ 'ਚ ਇਕੱਲੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹੀ ਨਹੀਂ ਸਗੋਂ ਉਨ੍ਹਾਂ ਤੋਂ ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਭਾਜਪਾ ਵਿਧਾਇਕ ਵਿਕ੍ਰਮ ਸੈਨੀ ਨੇ ਵੀ ਵਿਵਾਦਿਤ ਬਿਆਨ ਦੇ ਚੁੱਕੇ ਹਨ।


Iqbalkaur

Content Editor

Related News