ਸੀ.ਐੈੱਮ. ਕੇਜਰੀਵਾਲ ਸਵਾਤੀ ਦਾ ਰੇਪ ਰੋਕਣ ਅੰਦੋਲਨ ''ਚ ਦੇਣਗੇ ਸਹਿਯੋਗ
Sunday, Apr 15, 2018 - 04:49 PM (IST)

ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਮਿਲਣ ਲਈ ਜਾਣਗੇ। ਉਥੇ ਕੇਜਰੀਵਾਲ ਗੈਂਗਰੇਪ ਦੇ ਖਿਲਾਫ ਆਵਾਜ਼ ਚੁੱਕਣਗੇ।
ਦੱਸਣਾ ਚਾਹੁੰਦੇ ਹਾਂ ਕਿ ਜੰਮੂ-ਕਸ਼ਮੀਰ ਦੇ 'ਕਠੂਆ ਗੈਂਗਰੇਪ ਮਾਮਲਾ' ਅਤੇ ਉੱਤਰ ਪ੍ਰਦੇਸ਼ ਦੇ ਉਨਾਵ 'ਚ ਹੋਏ ਸਮੂਹਿਕ ਬਲਾਤਕਾਰ ਤੋਂ ਸਾਫ ਹੁੰਦਾ ਹੈ ਕਿ ਦੇਸ਼ ਦੀਆਂ ਬੇਟੀਆਂ ਸੁਰੱਖਿਅਤ ਨਹੀਂ ਹਨ। ਇਸ ਗੱਲ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਫੀ ਚਿੰਤਾ 'ਚ ਹਨ। ਇਸ ਵਜ੍ਹਾ ਨਾਲ ਉਹ ਅੱਜ ਸਵਾਤੀ ਮਾਲੀਵਾਲ ਦੇ ਰੇਪ ਰੋਕਣ ਅਤੇ ਪੋਕਸੋ ਐਕਟ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਉਣ ਲਈ ਇਸ ਲੜਾਈ 'ਚ ਉਨ੍ਹਾਂ ਦਾ ਸਾਥ ਦੇਣਗੇ।
As CM, I am worried abt the safety of women in Delhi. As an Indian, I am worried abt the safety of women in my country. I am participating in this protest today to demand a system, which ensures their safety. https://t.co/9r7RwEtwPh
— Arvind Kejriwal (@ArvindKejriwal) April 15, 2018
ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, ''ਮੁੱਖ ਮੰਤਰੀ ਅਤੇ ਇਕ ਭਾਰਤੀ ਹੋਣ ਦੇ ਨਾਅਤੇ ਉਹ ਦਿੱਲੀ 'ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ 'ਚ ਹਨ। ਅੱਜ ਉਹ ਇਸ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਹਨ, ਜੋ ਮਹਿਲਾਵਾਂ ਦੀ ਸੁਰੱਖਿਆ ਦੀ ਮੰਗ ਕਰ ਰਹੀ ਹੈ।''