''ਆਪ'' ਨੇ ਬਣਾਇਆ ''ਫਿਊਚਰ ਪਲਾਨ'', ਕੇਜਰੀਵਾਲ ਬੋਲੇ- 130 ਕਰੋੜ ਭਾਰਤੀਆਂ ਨਾਲ ਬਣਾਵਾਂਗੇ ਗਠਜੋੜ
Tuesday, Mar 29, 2022 - 02:25 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਨਵੀਂ ਯੋਜਨਾ ਬਾਰੇ ਦੱਸਿਆ। ਸਿਆਸੀ ਪਾਰਟੀਆਂ ਨਾਲ ਗਠਜੋੜ 'ਚ ਦਿਲਚਸਪੀ ਨਾ ਦਿਖਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅਸੀਂ 130 ਕਰੋੜ ਭਾਰਤੀਆਂ ਦਾ ਗਠਜੋੜ ਬਣਾਵਾਂਗੇ। ਰਾਸ਼ਟਰੀ ਪੱਧਰ 'ਤੇ ਗਠਜੋੜ ਦੇ ਸਵਾਲ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਦੇਸ਼ ਦਾ ਆਮ ਆਦਮੀ ਆਪਣਾ ਭਵਿੱਖ ਤੈਅ ਕਰ ਸਕੇ। ਇਸ ਦੌਰਾਨ ਉਨ੍ਹਾਂ ਨੇ 'ਦਿ ਕਸ਼ਮੀਰ ਫਾਈਲਜ਼' ਅਤੇ ਪੀ.ਐੱਮ. ਮੋਦੀ ਨੂੰ ਲੈ ਕੇ ਟਿੱਪਣੀ 'ਤੇ ਜਵਾਬ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਇਸ ਦੇਸ਼ ਦਾ ਆਮ ਆਦਮੀ ਪਾਰਟੀ ਭਵਿੱਖ ਖ਼ੁਦ ਤੈਅ ਕਰੇ। ਸਾਡੇ ਦੇਸ਼ 'ਚ ਬਹੁਤ ਪ੍ਰਤਿਭਾ ਹੈ, ਉਨ੍ਹਾਂ ਨੂੰ ਸਿਰਫ਼ ਥੋੜ੍ਹੇ ਜਿਹੇ ਸਮਰਥਨ ਦੀ ਜ਼ਰੂਰਤ ਹੈ।
ਕੇਜਰੀਵਾਲ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਫਿਲਮ ਦੀ ਆਮਦਨ ਕਸ਼ਮੀਰੀ ਪੰਡਤਾਂ ਦੇ ਕਲਿਆਣ ਅਤੇ ਮੁੜ ਵਸੇਬੇ ਲਈ ਦਾਨ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਫਿਲਮ ਨਹੀਂ ਦੇਖੀ ਹੈ, ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਕਸ਼ਮੀਰੀ ਪੰਡਿਤ ਫਿਲਮ ਨਹੀਂ ਚਾਹੁੰਦੇ, ਉਹ ਮੁੜ ਵਸੇਬਾ ਚਾਹੁੰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ 'ਚ ਸਾਡੀ ਸਰਕਾਰ ਹੁੰਦੀ ਤਾਂ ਮੈਂ ਕਸ਼ਮੀਰੀ ਪੰਡਿਤਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ 'ਤੇ ਫਿਲਮ ਬਣਾਉਣ ਦੀ ਬਜਾਏ, ਤੁਹਾਡਾ ਹੱਥ ਫੜ ਕੇ ਤੁਹਾਨੂੰ ਕਸ਼ਮੀਰ 'ਚ ਤੁਹਾਡੇ ਘਰ ਛੱਡ ਦਿੰਦਾ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਣ ਦੇ ਸਵਾਲ 'ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਉਨ੍ਹਾਂ 'ਤੇ ਕਿਉਂ ਮੇਹਣਾ ਮਾਰਾਂਗਾ? ਉਹ ਮੇਰੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਮੇਰਾ ਤੰਜ਼ ਮੁੱਦਿਆਂ ਨੂੰ ਲੈ ਕੇ ਹੈ। ਵਿਰੋਧੀ ਪਾਰਟੀ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਭਾਜਪਾ, ਕਾਂਗਰਸ, ਮੋਦੀ ਜੀ, ਸੋਨੀਆ ਜੀ ਅਤੇ ਰਾਹੁਲ ਗਾਂਧੀ ਜੀ ਦੇ ਖ਼ਿਲਾਫ਼ ਨਹੀਂ ਹਾਂ। ਮੈਂ ਸਿਰਫ਼ ਦੇਸ਼ ਬਾਰੇ ਸੋਚਦਾ ਹਾਂ।