CM ਕੇਜਰੀਵਾਲ ਨੇ ਸਰਾਏ ਕਾਲੇ ਖਾਂ ਫਲਾਈਓਵਰ ਦਾ ਕੀਤਾ ਉਦਘਾਟਨ, ਲੰਬੇ ਜਾਮ ਤੋਂ ਮਿਲੇਗੀ ਮੁਕਤੀ

Sunday, Oct 22, 2023 - 05:38 PM (IST)

CM ਕੇਜਰੀਵਾਲ ਨੇ ਸਰਾਏ ਕਾਲੇ ਖਾਂ ਫਲਾਈਓਵਰ ਦਾ ਕੀਤਾ ਉਦਘਾਟਨ, ਲੰਬੇ ਜਾਮ ਤੋਂ ਮਿਲੇਗੀ ਮੁਕਤੀ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਦੇ 3 ਲੇਨ ਵਾਲੇ ਸਰਾਏ ਕਾਲੇ ਖਾਂ ਫਲਾਈਓਵਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ 30 ਫਲਾਈਓਵਰ ਦੇ ਨਿਰਮਾਣ 'ਚ 557 ਕਰੋੜ ਰੁਪਏ ਬਚਾਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਜ਼ਿਕਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ

 

ਲੋਕ ਨਿਰਮਾਣ ਵਿਭਾਗ (PWD) ਮੰਤਰੀ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸਰਾਏ ਕਾਲੇ ਖਾਂ ਅਤੇ ਆਸ਼ਰਮ ਦਰਮਿਆਨ ਦੇ ਖੇਤਰ ਦਾ ਕਾਇਆਪਲਟ ਕਰ ਦਿੱਤਾ ਹੈ। ਪਹਿਲਾਂ ਆਸ਼ਰਮ ਜਾਣ ਦਾ ਮਤਲਬ ਲੰਬੇ ਜਾਮ 'ਚ ਫਸਣਾ ਹੁੰਦਾ ਸੀ ਪਰ ਦਿੱਲੀ-ਨੋਇਡਾ ਡਾਇਰੈਕਟ ਦਾ ਆਸ਼ਰਮ ਤੱਕ ਦਾ ਵਿਸਥਾਰ ਅਤੇ ਅੰਡਰਪਾਸ ਤੋਂ ਇਹ ਸਮੱਸਿਆ ਹੱਲ ਹੋ ਗਈ। ਇਸ ਫਲਾਈਓਵਰ ਤੋਂ ਸ਼ੁਰੂ ਹੋ ਜਾਣ ਨਾਲ ਸਰਾਏ ਕਾਲੇ ਖਾਂ ਜਾਮ ਤੋਂ ਮੁਕਤ ਹੋ ਜਾਵੇਗਾ।

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ


author

Tanu

Content Editor

Related News