ਹੈਦਰਾਬਾਦ ਮਾਮਲੇ ਸਮੇਤ ਕਈ ਹੋਰ ਮੁੱਦਿਆਂ ''ਤੇ CM ਜੈਰਾਮ ਨੇ ਦਿੱਤਾ ਵੱਡਾ ਬਿਆਨ

12/06/2019 4:56:22 PM

ਸ਼ਿਮਲਾ—ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੈਦਰਾਬਾਦ 'ਚ ਵਾਪਰੀ ਘਟਨਾ ਨੂੰ ਦੁਖਦਾਈ ਘਟਨਾ ਦੱਸਦੇ ਹੋਏ ਕਿਹਾ ਕਿ ਇਹ ਇਕ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸੀ ਅਤੇ ਅੱਜ ਜੋ ਹੈਦਰਾਬਾਦ 'ਚ ਇਨ੍ਹਾਂ ਦੋਸ਼ੀਆਂ ਨਾਲ ਐਨਕਾਊਂਟਰ ਹੋਇਆ ਉਹ ਬਹੁਤ ਚੰਗਾ ਹੋਇਆ। ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਬੋਲੇ। ਉਨ੍ਹਾਂ ਨੇ ਕਿਹਾ ਇੰਝ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ 9 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਸਰਦ ਰੁੱਤ ਸੈਸ਼ਨ 'ਤੇ ਕਿਹਾ ਕਿ ਸਰਕਾਰ ਸਰਦ ਰੁੱਤ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਦੱਸ ਦੇਈਏ ਕਿ ਹਮੀਰਪੁਰ 'ਚ ਇਕ ਦਿਨ ਯਾਤਰਾ ਦੌਰਾਨ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਆਈ.ਟੀ.ਆਈ. ਹੈਲੀਪੈਡ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ, ਵਿਧਾਇਕ ਨਰਿੰਦਰ ਠਾਕੁਰ, ਕਮਲੇਸ਼ ਕੁਮਾਰੀ, ਐੱਚ.ਆਰ.ਟੀ.ਸੀ. ਨਿਗਮ ਸੂਬਾ ਪ੍ਰਧਾਨ ਵਿਜੈ ਅਗਨੀਹੋਤਰੀ, ਭਾਜਪਾ ਜ਼ਿਲਾ ਪ੍ਰਧਾਨ ਬਲਦੇਵ ਸ਼ਰਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਮੀਰਪੁਰ ਪਹੁੰਚਾਉਂਦੇ ਹੀ ਕਰੋੜਾਂ ਰੁਪਇਆਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।


Iqbalkaur

Content Editor

Related News