ਤਿਹਾੜ ਜੇਲ੍ਹ ਤੋਂ ਆਇਆ CM ਕੇਜਰੀਵਾਲ ਦਾ ਸੰਦੇਸ਼, ਵਿਧਾਇਕਾਂ ਨੂੰ ਦਿੱਤੇ ਇਹ ਆਦੇਸ਼

Thursday, Apr 04, 2024 - 03:16 PM (IST)

ਨਵੀਂ ਦਿੱਲੀ- ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਇਕ ਵਾਰ ਤੋਂ ਲਾਈਵ ਆਈ। ਉਨ੍ਹਾਂ ਨੇ ਤਿਹਾੜ ਜੇਲ੍ਹ ਵਿਚ ਬੰਦ ਆਪਣੇ ਪਤੀ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਸੁਨੀਤਾ ਨੇ ਕੇਜਰੀਵਾਲ ਵਲੋਂ ਭੇਜੇ ਸੰਦੇਸ਼ ਨੂੰ ਪੜ੍ਹਦਿਆਂ ਕਿਹਾ ਕਿ ਮੈਂ ਜੇਲ੍ਹ 'ਚ ਹਾਂ ਇਸ ਵਜ੍ਹਾਂ ਤੋਂ ਮੇਰੇ ਕਿਸੇ ਦਿੱਲੀ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਹੀਂ ਹੋਣੀ ਚਾਹੀਦੀ। ਹਰ ਵਿਧਾਇਕ ਇਲਾਕੇ ਦਾ ਰੋਜ਼ ਦੌਰਾ ਕਰੇ ਅਤੇ ਲੋਕਾਂ ਨੂੰ ਪੁੱਛੇ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਤਾਂ ਨਹੀਂ ਹੋ ਰਹੀ। ਜਿਸ ਨੂੰ ਕੋਈ ਸਮੱਸਿਆ ਹੋਵੇ, ਉਸ ਨੂੰ ਦੂਰ ਕੀਤਾ ਜਾਵੇ। ਮੈਂ ਸਿਰਫ ਸਰਕਾਰੀ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਨਹੀਂ ਕਰ ਰਿਹਾ, ਸਾਨੂੰ ਲੋਕਾਂ ਦੀਆਂ ਬਾਕੀ ਸਮੱਸਿਆਵਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਦਿੱਲੀ ਦੇ 2 ਕਰੋੜ ਲੋਕ ਮੇਰਾ ਪਰਿਵਾਰ ਹੈ, ਮੇਰੇ ਪਰਿਵਾਰ ਵਿਚ ਕੋਈ ਕਿਸੇ ਵਜ੍ਹਾ ਤੋਂ ਦੁਖੀ ਨਹੀਂ ਹੋਣਾ ਚਾਹੀਦਾ। ਭਗਵਾਨ ਸਭ ਦਾ ਭਲਾ ਕਰੇ। 

ਇਹ ਵੀ ਪੜ੍ਹੋ- 'ਇੰਡੀਆ' ਮਹਾਰੈਲੀ: ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਮੰਚ ਤੋਂ ਪਤਨੀ ਸੁਨੀਤਾ ਨੇ ਪੜ੍ਹਿਆ CM ਦਾ ਸੰਦੇਸ਼

 

ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 10 ਦਿਨਾਂ ਤੱਕ ਈਡੀ ਦੀ ਰਿਮਾਂਡ 'ਤੇ ਰਹੇ ਅਤੇ ਸਵਾਲਾਂ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ 1 ਅਪ੍ਰੈਲ ਨੂੰ ਕੋਰਟ ਨੇ ਉਨ੍ਹਾਂ ਨੂੰ 15 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਜੇਲ੍ਹ ਵਿਚ ਰਹਿਣਾ ਪਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਅਹੁਦੇ 'ਤੇ ਰਹਿੰਦੇ ਹੋਏ ਕਿਸੇ ਮੁੱਖ ਮੰਤਰੀ ਨੂੰ ਜੇਲ੍ਹ ਜਾਣਾ ਪਿਆ ਹੈ। ਕੇਜਰੀਵਾਲ ਨੂੰ ਤਿਹਾੜ ਜੇਲ੍ਹ ਨੰਬਰ-2 ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ-  ਆਬਕਾਰੀ ਨੀਤੀ ਮਾਮਲਾ: 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਰਹਿਣਗੇ ਕੇਜਰੀਵਾਲ

ਕੀ ਹੈ ਆਬਕਾਰੀ ਨੀਤੀ ਮਾਮਲਾ

ਦੱਸਣਯੋਗ ਹੈ ਕਿ ਈਡੀ ਦਾ ਦੋਸ਼ ਹੈ ਕਿ ਆਬਕਾਰੀ ਨੀਤੀ ਵਿਚ ਬਦਲਾਅ ਦੇ ਬਦਲੇ ਕੇਜਰੀਵਾਲ ਨੇ ਦੱਖਣੀ ਸਮੂਹ ਦੇ ਸ਼ਰਾਬ ਕਾਰੋਬਾਰੀਆਂ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਉਕਤ ਰਾਸ਼ੀ ਦਾ ਇਸਤੇਮਾਲ ਗੋਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਖਰਚ ਕੀਤੀ ਗਈ ਸੀ। ਈਡੀ ਦੀ ਗ੍ਰਿਫ਼ਤਾਰ ਅਤੇ ਕਸਟਡੀ ਨੂੰ ਕੇਜਰੀਵਾਲ ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ ਅਤੇ ਮਾਮਲੇ 'ਚ 3 ਅਪ੍ਰੈਲ ਨੂੰ ਸੁਣਵਾਈ ਹੋਣੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News