ਵੱਡੀ ਖ਼ਬਰ : ਦੇਹਰਾਦੂਨ ''ਚ ਫਟਿਆ ਬੱਦਲ, ਰੁੜ੍ਹੇ ਪੁਲ, ਢਹਿ-ਢੇਰੀ ਹੋਈਆਂ ਦੁਕਾਨਾਂ ਤੇ ਹੋਟਲ (ਵੀਡੀਓ)

Tuesday, Sep 16, 2025 - 08:07 AM (IST)

ਵੱਡੀ ਖ਼ਬਰ : ਦੇਹਰਾਦੂਨ ''ਚ ਫਟਿਆ ਬੱਦਲ, ਰੁੜ੍ਹੇ ਪੁਲ, ਢਹਿ-ਢੇਰੀ ਹੋਈਆਂ ਦੁਕਾਨਾਂ ਤੇ ਹੋਟਲ (ਵੀਡੀਓ)

ਨੈਸ਼ਨਲ ਡੈਸਕ : ਦੇਹਰਾਦੂਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੋਈ ਭਾਰੀ ਬਰਸਾਤ ਨੇ ਕਹਿਰ ਮਚਾ ਦਿੱਤਾ। ਮੀਂਹ ਕਾਰਨ ਦੇਹਰਾਦੂਨ ਦੇ ਸਹਸ੍ਰਧਾਰਾ ਖੇਤਰ ਵਿਚ ਦੇਰ ਰਾਤ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਅਚਾਨਕ ਹੋਈ ਭਾਰੀ ਬਾਰਿਸ਼ ਕਾਰਨ ਸਹਸ੍ਰਧਾਰਾ ਖੇਤਰ ਵਿੱਚ ਭਾਰੀ ਜ਼ਮੀਨ ਖਿਸਕ ਗਈ ਅਤੇ ਤਬਾਹੀ ਮਚ ਗਈ। ਇਸ ਘਟਨਾ ਦੌਰਾਨ ਕਾਰਲੀਗੜ ਨਦੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਤੇਜ਼ ਵਹਾਅ ਕਾਰਨ ਕਾਰਲੀਗੜ ਦਾ ਇੱਕ ਪੁਲ ਵਹਿ ਜਾਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਸੂਤਰਾਂ ਮੁਤਾਬਕ ਇਸ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਤਬਾਹੀ ਕਾਰਨ ਕਈ ਦੁਕਾਨਾਂ ਢਹਿ ਗਈਆਂ ਹਨ। ਨਦੀ ਦੇ ਕੰਢੇ ਬਣੀਆਂ ਦਰਜਨਾਂ ਦੁਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਰਾਹਤ ਅਤੇ ਬਚਾਅ ਕਾਰਜ ਲਈ SDRF ਅਤੇ NDRF ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਹਨ। ਇਸ ਦੇ ਨਾਲ ਹੀ ਆਈਟੀ ਪਾਰਕ ਦੇਹਰਾਦੂਨ ਵਿੱਚ ਦੇਰ ਰਾਤ ਤੋਂ ਭਾਰੀ ਮੀਂਹ ਕਾਰਨ ਆ ਰਹੇ ਪਾਣੀ ਕਾਰਨ ਕਈ ਵਾਹਨ ਸੜਕ 'ਤੇ ਤੈਰਦੇ ਵੀ ਦਿਖਾਈ ਦਿੱਤੇ। 

ਇਹ ਵੀ ਪੜ੍ਹੋ : '25 ਬੱਚੇ ਪੈਦਾ ਕਰੋ, ਫਿਰ ਤਿੰਨ ਤਲਾਕ!', ਸਵਾਮੀ ਰਾਮਭਦਰਚਾਰੀਆ ਦੇ ਵਿਵਾਦਪੂਰਨ ਬਿਆਨ 'ਤੇ ਭਾਰੀ ਹੰਗਾਮਾ

 

 

ਹਾਲਾਂਕਿ, ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਸਮੇਂ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News