ਵੱਡੀ ਖ਼ਬਰ: ਇਰਾਕ 'ਚ ਤੇਲ ਰਿਫਾਇਨਰੀ 'ਤੇ ਡਰੋਨ ਹਮਲਾ, ਭਿਆਨਕ ਅੱਗ ਕਾਰਨ ਕੰਮਕਾਜ ਰੋਕਿਆ
Sunday, Mar 15, 2026 - 06:49 AM (IST)
ਇਰਬਿਲ : ਉੱਤਰੀ ਇਰਾਕ ਦੇ ਸ਼ਹਿਰ ਇਰਬਿਲ ਸ਼ਹਿਰ ਵਿੱਚ ਸ਼ਨੀਵਾਰ ਨੂੰ ਦੇਰ ਰਾਤ ਇੱਕ ਡਰੋਨ ਹਮਲੇ ਤੋਂ ਬਾਅਦ ਲਾਨਾਜ਼ (Lanaz) ਤੇਲ ਰਿਫਾਇਨਰੀ ਵਿੱਚ ਅੱਗ ਲੱਗ ਗਈ। ਸਰਕਾਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਰਿਫਾਇਨਰੀ ਵਿੱਚ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ।
ਅੱਗ 'ਤੇ ਪਾਇਆ ਕਾਬੂ, ਪਰ ਕੰਮਕਾਜ ਰੋਕਿਆ
ਕੁਰਦਿਸਤਾਨ ਖੇਤਰ ਦੇ ਕੁਦਰਤੀ ਸਰੋਤ ਮੰਤਰਾਲੇ (Ministry of Natural Resources) ਅਨੁਸਾਰ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ। ਹਾਲਾਂਕਿ, ਸੁਰੱਖਿਆ ਕਾਰਨਾਂ ਅਤੇ ਨੁਕਸਾਨ ਦੇ ਜਾਇਜ਼ੇ ਦੇ ਮੱਦੇਨਜ਼ਰ ਰਿਫਾਇਨਰੀ ਦਾ ਕੰਮਕਾਜ ਫਿਲਹਾਲ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਤੱਕ ਕੰਮ ਨੂੰ ਮੁਅੱਤਲ ਰੱਖਣ ਦਾ ਫੈਸਲਾ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਿਆ ਗਿਆ ਸੀ।
🇮🇶 Suicide drones targeted the Lanaz refinery in Erbil, northern Iraq. pic.twitter.com/eEFZ9ECHUC
— TheGlobalDecoder (@TGD_06) March 14, 2026
ਇਹ ਵੀ ਪੜ੍ਹੋ : ਤੇਲ ਸੰਕਟ ਨੇ ਤੋੜੀ ਪਾਕਿਸਤਾਨ ਦੀ ਕਮਰ: ਤਨਖਾਹਾਂ 'ਚ 30% ਕਟੌਤੀ, ਵਿਦੇਸ਼ ਯਾਤਰਾ 'ਤੇ ਵੀ ਪਾਬੰਦੀ
ਨੁਕਸਾਨ ਦਾ ਜਾਇਜ਼ਾ ਜਾਰੀ
ਮੰਤਰਾਲੇ ਦੇ ਅਧਿਕਾਰੀ ਹਮਲੇ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਰਿਫਾਇਨਰੀ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਪੂਰੀ ਰਿਪੋਰਟ ਆਉਣ ਅਤੇ ਲੋੜੀਂਦੀ ਮੁਰੰਮਤ ਤੋਂ ਬਾਅਦ ਹੀ ਲਿਆ ਜਾਵੇਗਾ। ਫਿਲਹਾਲ ਰਿਫਾਇਨਰੀ ਦੇ ਬੰਦ ਰਹਿਣ ਕਾਰਨ ਉਤਪਾਦਨ 'ਤੇ ਅਸਰ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
