ਟਿਹਰੀ ’ਚ ਬੱਦਲ ਫਟਿਆ; ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ, 80 ਪਰਿਵਾਰ ਸ਼ਿਫਟ

Sunday, Jul 28, 2024 - 05:12 AM (IST)

ਦੇਹਰਾਦੂਨ - ਸੂਬੇ ’ਚ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਪਏ ਭਾਰੀ ਮੀਂਹ ਨੇ ਪਹਾੜਾਂ ’ਚ ਤਬਾਹੀ ਮਚਾਈ। ਭਾਰੀ ਮੀਂਹ ਕਾਰਨ ਜਿੱਥੇ ਨਦੀਆਂ-ਨਾਲਿਆਂ ’ਚ ਪਾਣੀ ਭਰਿਆ ਹੋਇਆ ਹੈ, ਉੱਥੇ ਹੀ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਟਿਹਰੀ ਜ਼ਿਲੇ ਦੇ ਭਿਲੰਗਨਾ ਬਲਾਕ ਦੇ ਤਹਿਤ ਬੂੜਾਕੇਦਾਰ ਇਲਾਕੇ ਦੇ ਤੋਲੀ ਪਿੰਡ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦੱਬਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਮੀਂਹ ਕਾਰਨ ਇੱਥੋਂ ਦੇ ਤਿੰਨ ਪਿੰਡ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ। ਪ੍ਰਸ਼ਾਸਨ ਨੇ ਤਿਨਗੜ੍ਹ, ਤੋਲੀ ਅਤੇ ਭਿਗੁਨ ’ਚ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਤਿੰਨਾਂ ਪਿੰਡਾਂ ਦੇ 80 ਪਰਿਵਾਰਾਂ ਨੂੰ ਅਸਥਾਈ ਕੈਂਪਾਂ ’ਚ ਸ਼ਿਫਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਅਸ਼ਲੀਲ ਫਿਲਮ ਦੇਖ ਨਾਬਾਲਗ ਨੇ ਟੱਪੀਆਂ ਹੱਦਾਂ, ਸਕੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ 'ਤਾ ਕਤਲ

ਉਥੇ ਹੀ ਉੱਤਰਕਾਸ਼ੀ ਜ਼ਿਲੇ ’ਚ ਸਥਿਤ ਗੰਗੋਤਰੀ ਧਾਮ ’ਚ ਸ਼ਨੀਵਾਰ ਰਾਤ ਨੂੰ ਪਾਣੀ ਦਾ ਪੱਧਰ ਵਧਣ ਕਾਰਨ ਸ਼ਿਵਾਨੰਦ ਆਸ਼ਰਮ ਭਾਗੀਰਥੀ ਡੁੱਬ ਗਿਆ। ਐੱਸ. ਡੀ. ਆਰ. ਐੱਫ. ਨੇ ਆਸ਼ਰਮ ’ਚ ਫਸੇ 10 ਸਾਧੂਆਂ ਅਤੇ ਵਰਕਰਾਂ ਨੂੰ ਬਚਾਇਆ। ਦੂਜੇ ਪਾਸੇ ਰੁਦਰਪ੍ਰਯਾਗ ਜ਼ਿਲੇ ’ਚ ਕੇਦਾਰਨਾਥ-ਗੌਰੀਕੁੰਡ ਸੜਕ 50 ਮੀਟਰ ਧੱਸ ਗਈ।

ਸੜਕ ਦੇ ਦੂਜੇ ਪਾਸੇ 2500 ਤੋਂ ਵੱਧ ਯਾਤਰੀ ਫਸ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਚਾਅ ਕੇ ਦੂਜੇ ਪਾਸੇ ਪਹੁੰਚਾਇਆ ਗਿਆ। ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਸੜਕ ’ਤੇ ਮਲਬਾ ਡਿੱਗਣ ਕਾਰਨ ਯਾਤਰਾ ਪ੍ਰਭਾਵਿਤ ਹੋਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News