CAA ਖਿਲਾਫ ਅੱਜ ਭਾਰਤ ਬੰਦ, ਦਲਿਤ ਸੰਗਠਨ ਕਰੇਗਾ ਰੋਸ ਪ੍ਰਦਰਸ਼ਨ

01/29/2020 8:57:25 AM

ਨਵੀਂ ਦਿੱਲੀ — ਨਾਗਰਿਕਤਾ ਸੋਧ ਐਕਟ ਅਤੇ ਰਾਸ਼ਟਰੀ ਰਜਿਸਟਰ ਫਾਰ ਰਜਿਸਟਰ ਦੇ ਮੁੱਦੇ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਸੰਗਠਨਾਂ ਵਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਵੀ ਕਈ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਮੁਸਲਿਮ ਮਹਿਲਾਵਾਂ CAA,NRC ਦੇ ਖਿਲਾਫ ਪਿਛਲੇ ਚਾਲੀ ਦਿਨ੍ਹਾਂ ਤੋਂ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੀਆਂ ਹਨ। ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਅੱਜ ਦਿੱਲੀ ਦੇ ਜੰਤਰ-ਮੰਤਰ 'ਤੇ ਮਾਰਚ ਕਰਨਗੇ। ਦੂਜੇ ਪਾਸੇ ਇਸ ਪ੍ਰਦਰਸ਼ਨ ਨੂੰ ਲੈ ਕੇ ਵਿਧਾਨ ਸਭਾ 'ਚ ਰਾਜਨੀਤੀ ਗਰਮ ਹੈ।

ਜ਼ਿਕਰਯੋਗ ਹੈ ਕਿ CAA ਅਤੇ NRC ਖਿਲਾਫ ਹੁਣ ਤੱਕ ਕਈ ਸੰਗਠਨ ਭਾਰਤ ਬੰਦ ਦਾ ਐਲਾਨ ਕਰ ਚੁੱਕੇ ਹਨ। ਅੱਜ 20 ਜਨਵਰੀ ਨੂੰ ਬਹੁਜਨ ਕ੍ਰਾਂਤੀ ਮੋਰਚੇ ਵਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜਿਸਦਾ ਕਈ ਦਲਿਤ ਸੰਗਠਨਾਂ ਨੇ ਸਮਰਥਨ ਵੀ ਕੀਤਾ ਹੈ। ਮੰਗਲਵਾਰ ਨੂੰ ਸਾਰਾ ਦਿਨ ਟਵਿੱਟਰ 'ਤੇ 'ਕੱਲ੍ਹ ਭਾਰਤ ਬੰਦ ਰਹੇਗਾ' ਟ੍ਰੇਂਡ ਕਰ ਰਿਹਾ ਸੀ ਅਤੇ ਲੋਕਾਂ ਨੂੰ ਇਸ ਦੇ ਸਮਰਥਨ 'ਚ ਆਉਣ ਲਈ ਅਪੀਲ ਕੀਤੀ ਜਾ ਰਹੀ ਸੀ।

PunjabKesari


Related News