ਬਦਰੀਨਾਥ ਧਾਮ ਦੇ ਕਿਵਾੜ ਬੰਦ, ਚਾਰਧਾਮ ਯਾਤਰਾ ਖਤਮ

Sunday, Nov 21, 2021 - 09:54 AM (IST)

ਗੋਪੇਸ਼ਵਰ– ਬਦਰੀਨਾਥ ਧਾਮ ਦੇ ਕਿਵਾੜ ਸ਼ਨੀਵਾਰ ਸ਼ਾਮ 6.45 ਵਜੇ ’ਤੇ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਖਤਮ ਹੋ ਗਈ। ਰਵਾਇਤਾਂ ਮੁਤਾਬਕ ਮੁੱਖ ਪੁਜਾਰੀ ਰਾਵਲ ਨੇ ਮੰਦਰ ਦੇ ਗਰਭ ਗ੍ਰਹਿ ਵਿਚ ਦਾਖਲ ਹੋ ਕੇ ਮਾਣਾ ਪਿੰਡ ਦੀਆਂ ਸੁਹਾਗਣਾਂ ਦਾ ਬਣਾਇਆ ਕੰਬਲ ਭਗਵਾਨ ਨਾਰਾਇਣ ਨੂੰ ਚੜਾਇਆ। 

ਇਹ ਵੀ ਪੜ੍ਹੋਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

ਮੰਦਰ ਦੇ ਕਿਵਾੜ ਬੰਦ ਹੋਣ ਦੇ ਨਾਲ ਹੀ ਉਧਵ ਜੀ ਅਤੇ ਕੁਬੇਰ ਜੀ ਦੇ ਨਾਲ ਹੀ ਆਦਿ ਗੁਰੂ ਸ਼ੰਕਰਾਚਾਰਿਆ ਗੱਦੀ ਨੂੰ ਮੰਦਰ ਦੇ ਕੰਪਲੈਕਸ ਵਿਚੋਂ ਬਾਹਰ ਲਿਆਂਦਾ ਗਿਆ। 4366 ਸ਼ਰਧਾਲੂਆਂ ਨੇ ਭਗਵਾਨ ਬਦਰੀ ਨਾਰਾਇਣ ਦੇ ਦਰਸ਼ਨ ਕੀਤੇ।

ਇਹ ਵੀ ਪੜ੍ਹੋ :  ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News