12ਵੀਂ ਦੀ ਵਿਦਿਆਰਥਣ ਨੇ ਬੱਚੇ ਨੂੰ ਦਿੱਤਾ ਜਨਮ, ਹੋਸਟਲ ਸੁਪਰਡੈਂਟ ਸਸਪੈਂਡ

Wednesday, Mar 13, 2024 - 03:57 PM (IST)

ਬੀਜਾਪੁਰ (ਭਾਸ਼ਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ 12ਵੀਂ ਜਮਾਤ ਦੀ ਇਕ ਵਿਦਿਆਰਥਣ ਵਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਿੱਥੇ ਵਿਦਿਆਰਥਣ ਰਹਿ ਰਹੀ ਸੀ, ਉਸ ਹੋਸਟਲ ਦੇ ਸੁਪਰਡੈਂਟ ਨੂੰ ਲਾਪਰਵਾਹੀ ਅਤੇ ਉਸ ਦੀ ਸਥਿਤੀ ਤੋਂ ਅਣਜਾਣ ਹੋਣ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਹੈ। ਬੀਜਾਪੁਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਬਲੀਰਾਮ ਬਘੇਲ ਨੇ ਦੱਸਿਆ ਕਿ ਗੰਗਲੂਰ ਇਲਾਕੇ 'ਚ ਕੁੜੀਆਂ ਲਈ ਸਰਕਾਰ ਵਲੋਂ ਸੰਚਾਲਿਤ ਰਿਹਾਇਸ਼ੀ ਪੋਰਟਾ ਕੈਬਿਨ 'ਚ ਰਹਿਣ ਵਾਲੀ ਵਿਦਿਆਰਥਣ ਨੇ ਮੰਗਲਵਾਰ ਰਾਤ ਸਿਰਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਬੁੱਧਵਾਰ ਸਵੇਰੇ ਜਾਣਕਾਰੀ ਮਿਲਣ ਤੋਂ ਬਾਅਦ ਬਘੇਲ ਅਤੇ ਹੋਰ ਅਧਿਕਾਰੀ ਰਿਹਾਇਸ਼ੀ ਸਹੂਲਤ ਕੇਂਦਰ ਅਤੇ ਹਸਪਤਾਲ ਪਹੁੰਚੇ ਤੇ ਮਾਮਲੇ ਦੀ ਜਾਣਕਾਰੀ ਲਈ। 

ਉਨ੍ਹਾਂ ਕਿਹਾ, ਵਿਦਿਆਰਥਣ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਤਿੰਨ ਪੇਪਰਾਂ 'ਚ ਸ਼ਾਮਲ ਹੋਈ ਹੈ। ਡੀ.ਈ.ਓ. ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਵਿਦਿਆਰਥਣ ਪਿਛਲੇ 3 ਸਾਲ ਤੋਂ ਇਕ ਮੁੰਡੇ ਨਾਲ ਰਿਸ਼ਤੇ ਸੀ। ਬਘੇਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਹਸਪਤਾਲ 'ਚ ਦੋਹਾਂ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਪੋਰਟਾ ਕੈਬਿਨ ਹੋਸਟਲ ਸੁਪਰਡੈਂਟ ਅੰਸ਼ੂ ਮਿੰਜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਿੰਜ ਨੇ ਕਿਹਾ ਕਿ ਸਿਹਤ ਵਿਭਾਗ ਨੇ ਹਾਲ ਹੀ 'ਚ ਆਪਣੇ ਨਿਯਮਿਤ ਅਭਿਆਸ ਦੇ ਅਧੀਨ ਪੋਰਟਾ ਕੈਬਿਨ 'ਚ ਸਕਿਲ ਸੈੱਲ ਐਨੀਮੀਆ ਪ੍ਰੀਖਣ ਕੈਂਪ ਆਯੋਜਿਤ ਕੀਤਾ ਸੀ ਪਰ ਕਿਸੇ ਵੀ ਵਿਦਿਆਰਥਣ 'ਚ ਗਰਭ ਅਵਸਥਾ ਦੇ ਕੋਈ ਲੱਛਣ ਸਾਹਮਣੇ ਨਹੀਂ ਆਏ। ਉਸ ਨੇ ਦਾਅਵਾ ਕੀਤਾ,''ਮੈਂ ਅੱਜ ਪਤਾ ਲੱਗਾ ਹੈ ਕਿ ਵਿਦਿਆਰਥਣ ਇਕ ਮੁੰਡੇ ਨਾਲ ਰਿਸ਼ਤੇ 'ਚ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੀ ਜਾਣਕਾਰੀ ਸੀ। ਉਹ ਤਿੰਨ ਸਾਲ ਪਹਿਲਾਂ ਉਸ ਮੁੰਡੇ ਨਾਲ ਦੌੜ ਗਈ ਸੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News