ਕਸ਼ਮੀਰ ''ਚ ਪੱਥਰਬਾਜ਼ਾਂ ਨੇ ਤਾਮਿਲਨਾਡੂ ਦੇ ਸੈਲਾਨੀ ਦੀ ਲਈ ਜਾਨ

Wednesday, May 09, 2018 - 09:46 AM (IST)

ਕਸ਼ਮੀਰ ''ਚ ਪੱਥਰਬਾਜ਼ਾਂ ਨੇ ਤਾਮਿਲਨਾਡੂ ਦੇ ਸੈਲਾਨੀ ਦੀ ਲਈ ਜਾਨ

ਸ਼੍ਰੀਨਗਰ (ਏਜੰਸੀਆਂ/ਮਜੀਦ)— ਸ਼੍ਰੀਨਗਰ ਵਿਖੇ ਪੱਥਰਬਾਜ਼ੀ ਅਕਸਰ ਹੀ ਹੁੰਦੀ ਰਹਿੰਦੀ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਸੈਲਾਨੀ ਦੀ ਮੌਤ ਪਥਰਾਅ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਆਰ. ਤਿਰੂਮਣੀ ਵਜੋਂ ਹੋਈ ਹੈ, ਜੋ ਚੇਨਈ ਦਾ ਰਹਿਣ ਵਾਲਾ ਸੀ। ਘਟਨਾ ਬਡਗਾਮ ਜ਼ਿਲੇ ਦੇ ਨਾਰਬਲ ਇਲਾਕੇ 'ਚ ਵਾਪਰੀ। ਖਬਰਾਂ ਮੁਤਾਬਕ ਗੁਲਮਰਗ ਜਾ ਰਹੇ ਕੁਝ ਸੈਲਾਨੀਆਂ ਦੀਆਂ ਕੁਝ ਮੋਟਰ ਗੱਡੀਆਂ 'ਤੇ  ਅਚਾਨਕ ਸੈਂਕੜੇ ਪੱਥਰਬਾਜ਼ ਨੌਜਵਾਨਾਂ ਨੇ ਭਾਰੀ ਪਥਰਾਅ ਕੀਤਾ। ਇਨ੍ਹਾਂ ਵਿਚੋਂ ਇਕ ਪੱਥਰ ਤਿਰੂਮਣੀ ਦੀ ਪੁੜਪੁੜੀ 'ਤੇ ਲੱਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਥਰਾਅ ਕਾਰਨ ਸੈਲਾਨੀਆਂ ਦੀਆਂ 2 ਮੋਟਰ ਗੱਡੀਆਂ ਨੂੰ ਨੁਕਸਾਨ ਪੁੱਜਾ। ਪੁਲਸ ਨੇ ਅਣਪਛਾਤੇ ਪੱਥਰਬਾਜ਼ਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਪਥਰਾਅ 'ਚ ਇਕ ਹੋਰ ਕੁੜੀ ਵੀ ਗੰਭੀਰ ਰੂਪ 'ਚ ਜ਼ਖਮੀ ਹੋਈ ਹੈ, ਜੋ ਹੰਦਵਾੜਾ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। 
ਸੈਲਾਨੀ ਦੀ ਮੌਤ ਦੇ ਮਾਮਲੇ 'ਚ 7 ਗ੍ਰਿਫਤਾਰ- ਸ਼੍ਰੀਨਗਰ ਦੇ ਬਾਹਰੀ ਨਾਰਬਲ ਇਲਾਕੇ 'ਚ ਪੱਥਰਬਾਜ਼ੀ ਵਿਚ ਚੇਨਈ ਨਿਵਾਸੀ ਸੈਲਾਨੀ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ।


Related News