ਪਟਾਕੇ ਚਲਾਉਣ ਨੂੰ ਲੈ ਕੇ ਹੋਈ ਝੜਪ, ਕਈ ਲੋਕ ਹਿਰਾਸਤ ''ਚ

Friday, Oct 25, 2024 - 01:39 PM (IST)

ਪਟਾਕੇ ਚਲਾਉਣ ਨੂੰ ਲੈ ਕੇ ਹੋਈ ਝੜਪ, ਕਈ ਲੋਕ ਹਿਰਾਸਤ ''ਚ

ਜੈਪੁਰ- ਰਾਜਸਥਾਨ ਦੇ ਭੀਲਵਾੜਾ ਸ਼ਹਿਰ ਵਿਚ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਹਾਲਾਤ ਕੰਟਰੋਲ ਵਿਚ ਹੈ ਅਤੇ ਘਟਨਾ ਦੇ ਸਬੰਧ ਵਿਚ 25 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸ਼ਹਿਰ ਦੇ ਮੰਗਲਾ ਚੌਕ 'ਤੇ ਇਕ ਭਾਈਚਾਰੇ ਦੇ ਕੁਝ ਲੋਕ ਪਟਾਕੇ ਚਲਾ ਰਹੇ ਸਨ ਤਾਂ ਘੱਟ ਗਿਣਤੀ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ 'ਤੇ ਇਤਰਾਜ਼ ਜਤਾਇਆ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਵਿਵਾਦ ਚਾਕੂਬਾਜ਼ੀ ਦੀ ਘਟਨਾ ਵਿਚ ਬਦਲ ਗਿਆ, ਜਿਸ ਵਿਚ ਦੇਵੇਂਦਰ ਸਿੰਘ ਨਾਮੀ ਵਿਅਕਤੀ ਜ਼ਖ਼ਮੀ ਹੋ ਗਿਆ। ਘਟਨਾ ਮਗਰੋਂ ਲੋਕ ਇਕੱਠੇ ਹੋ ਗਏ ਅਤੇ ਪਥਰਾਅ ਕੀਤਾ। ਇਕ ਕਾਰ ਵਿਚ ਅੱਗ ਵੀ ਲਾ ਦਿੱਤੀ ਗਈ। ਪੁਲਸ ਸੁਪਰਡੈਂਟ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸਥਿਤੀ ਕੰਟਰੋਲ ਵਿਚ ਹੈ। ਘਟਨਾ ਦੇ ਸਿਲਸਿਲੇ ਵਿਚ 25 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।


author

Tanu

Content Editor

Related News