ਪੱਛਮੀ ਬੰਗਾਲ : ਬਕਾਇਆ ਮਹਿੰਗਾਈ ਭੱਤੇ ਨੂੰ ਲੈ ਕੇ ਕਈ ਮੁਲਾਜ਼ਮਾਂ ਵੱਲੋਂ ਹੜਤਾਲ

Friday, Mar 13, 2026 - 11:35 PM (IST)

ਪੱਛਮੀ ਬੰਗਾਲ : ਬਕਾਇਆ ਮਹਿੰਗਾਈ ਭੱਤੇ ਨੂੰ ਲੈ ਕੇ ਕਈ ਮੁਲਾਜ਼ਮਾਂ ਵੱਲੋਂ ਹੜਤਾਲ

ਕੋਲਕਾਤਾ, (ਭਾਸ਼ਾ)- ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁੱਖ ਦਫਤਰ ‘ਖੁਰਾਕ ਭਵਨ’ ਦੇ ਬਾਹਰ ਸ਼ੁੱਕਰਵਾਰ ਮਹਿੰਗਾਈ ਭੱਤੇ ਦੀ ਮੰਗ ਲਈ ‘ਕੰਮ ਦੇ ਬਾਈਕਾਟ’ ਦੌਰਾਨ ਕੁਝ ਪ੍ਰਦਰਸ਼ਨਕਾਰੀ ਕਰਮਚਾਰੀਆਂ ਵੱਲੋਂ ਆਪਣੇ ਸਾਥੀਆਂ ਨੂੰ ਦਫਤਰ ’ਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਦੌਰਾਨ ਹਫੜਾ-ਦਫੜੀ ਮਚ ਗਈ।

ਸੰਗਰਾਮੀ ਸੰਯੁਕਤ ਮੰਚ ਨੇ ਸੂਬਾ ਸਰਕਾਰ ’ਤੇ ਡੀ. ਏ. ਦੇ ਬਕਾਏ ਦਾ ਭੁਗਤਾਨ ਕਰਨ ਤੇ ਇਸ ਮੁੱਦੇ ’ਤੇ ਸੁਪਰੀਮ ਕੋਰਟ ਦੇ ਤਾਜ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਦਬਾਅ ਪਾਉਣ ਲਈ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।

ਮੰਚ ਦੇ ਨੇਤਾ ਭਾਸਕਰ ਘੋਸ਼ ਨੇ ਦਾਅਵਾ ਕੀਤਾ ਕਿ ਸੂਬੇ ਦੇ ਵਧੇਰੇ ਸਰਕਾਰੀ ਕਰਮਚਾਰੀਆਂ ਨੇ ਕੰਮ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਦਫਤਰ ਪਹੁੰਚਣ ਵਾਲਿਆਂ ਨੂੰ ਕਿਹਾ ਕਿ ਉਹ ਅੰਦੋਲਨ ਦੇ ਹੱਕ ’ਚ ਕੰਮ ਨਾ ਕਰਨ।


author

Rakesh

Content Editor

Related News