ਰਾਮਲੱਲਾ ਦੇ ਦਰ ''ਤੇ ਪੁੱਜੇ CJI ਚੰਦਰਚੂੜ, ਹਨੂੰਮਾਨ ਗੜ੍ਹੀ ਤੋਂ ਬਾਅਦ ਕੀਤੇ ਰਾਮ ਮੰਦਰ ਦੇ ਦਰਸ਼ਨ
Friday, Jul 12, 2024 - 11:28 PM (IST)

ਨੈਸ਼ਨਲ ਡੈਸਕ : ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ਇਥੇ ਰਾਮ ਮੰਦਰ ਵਿਚ ਰਾਮਲੱਲਾ ਦੇ ਦਰਸ਼ਨ ਕੀਤੇ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, ਚੀਫ ਜਸਟਿਸ ਦੁਪਹਿਰ ਕਰੀਬ 3 ਵਜੇ ਅਯੁੱਧਿਆ ਹਵਾਈ ਅੱਡੇ 'ਤੇ ਉਤਰੇ, ਜਿੱਥੇ ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਜਸਟਿਸ ਚੰਦਰਚੂੜ ਹਨੂੰਮਾਨ ਗੜ੍ਹੀ ਮੰਦਰ ਅਤੇ ਰਾਮ ਮੰਦਰ ਗਏ ਅਤੇ ਉੱਥੇ ਪੂਜਾ ਅਰਚਨਾ ਕੀਤੀ। ਕੁਮਾਰ ਨੇ ਦੱਸਿਆ ਕਿ ਚੀਫ ਜਸਟਿਸ ਕਰੀਬ ਢਾਈ ਘੰਟੇ ਅਯੁੱਧਿਆ 'ਚ ਰਹੇ, ਜਿਸ ਤੋਂ ਬਾਅਦ ਉਹ ਸ਼ਾਮ 5.30 ਵਜੇ ਰਾਮਕਥਾ ਪਾਰਕ ਸਥਿਤ ਹੈਲੀਪੈਡ ਤੋਂ ਹੈਲੀਕਾਪਟਰ ਰਾਹੀਂ ਲਖਨਊ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ
ਦੱਸਣਯੋਗ ਹੈ ਕਿ ਚੀਫ ਜਸਟਿਸ ਚੰਦਰਚੂੜ ਨੇ ਰਾਮ ਮੰਦਰ ਵਿਵਾਦ ਮਾਮਲੇ ਦੇ ਨਿਪਟਾਰੇ 'ਚ ਅਹਿਮ ਭੂਮਿਕਾ ਨਿਭਾਈ ਹੈ। ਸਾਲ 2010 ਵਿਚ ਜਦੋਂ ਇਲਾਹਾਬਾਦ ਹਾਈ ਕੋਰਟ ਨੇ ਰਾਮ ਮੰਦਰ ਨੂੰ ਲੈ ਕੇ ਆਪਣਾ ਫੈਸਲਾ ਸੁਣਾਇਆ ਸੀ, ਜਸਟਿਸ ਚੰਦਰਚੂੜ ਉਸ ਸਮੇਂ ਦੀ ਬੈਂਚ ਦਾ ਹਿੱਸਾ ਸਨ। ਇਸ ਤੋਂ ਇਲਾਵਾ ਜਦੋਂ ਸੁਪਰੀਮ ਕੋਰਟ ਨੇ 2019 'ਚ ਰਾਮ ਮੰਦਰ 'ਤੇ ਅਹਿਮ ਫੈਸਲਾ ਦਿੱਤਾ ਸੀ, ਉਦੋਂ ਵੀ ਚੰਦਰਚੂੜ ਪੰਜ ਜੱਜਾਂ ਦੇ ਬੈਂਚ ਦਾ ਹਿੱਸਾ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e