ਸੁਪਰੀਮ ਕੋਰਟ ''ਚ ਫਿਰ ਸਾਹਮਣੇ ਆਏ ਜੱਜਾਂ ਦੇ ਮਤਭੇਦ, ਚੀਫ ਜਸਟਿਸ ਤੋਂ ਦਖਲ ਦੀ ਮੰਗ

02/23/2018 12:29:20 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਇਕ ਵਾਰ ਫਿਰ ਤੋਂ ਮਤਭੇਦ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਵਾਰ ਵਿਵਾਦ ਤਿੰਨ-ਜੱਜਾਂ ਦੀਆਂ 2 ਬੈਂਚਾਂ ਦੇ ਵਿਚਕਾਰ ਹੈ। ਦਰਅਸਲ, ਜਸਟਿਸ ਐੱਮ.ਬੀ. ਲੋਕੁਰ ਦੀ ਬੈਂਚ ਨੇ ਬੁੱਧਵਾਰ ਨੂੰ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਦੇ ਜ਼ਮੀਨ ਐਕਵਾਇਰ ਨਾਲ ਜੁੜੇ ਇਕ ਆਦੇਸ਼ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਨਾਰਾਜ ਜਸਟਿਸ ਅਰੁਣ ਮਿਸ਼ਰਾ ਨੇ ਵੀਰਵਾਰ ਨੂੰ ਪੇਸ਼ ਹੋਏ ਜ਼ਮੀਨ ਐਕਵਾਇਰ ਦੇ ਇਕ ਮਾਮਲੇ ਨੂੰ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਰੈਫਰ ਕਰਦੇ ਹੋਏ ਇਸ ਨੂੰ ਉਚਿਤ ਬੈਂਚ ਨੂੰ ਸੌਂਪਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਅਸੀਂ ਅੱਗੇ ਇਸ ਕੇਸ ਦੀ ਸੁਣਵਾਈ ਕਰੀਏ ਜਾਂ ਨਾ? ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਮਹੀਨੇ ਜਸਟਿਸ ਲੋਕੁਰ ਸਮੇਤ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ 'ਚ ਜੱਜਾਂ ਨੇ ਚੀਫ ਜਸਟਿਸ 'ਤੇ ਆਪਣੀ ਪਸੰਦ ਦੀ ਬੈਂਚਾਂ ਨੂੰ ਕੇਸ ਸੌਂਪਣ ਦਾ ਦੋਸ਼ ਲਗਾਇਆ ਸੀ।
ਕਿਉਂ ਹੋਇਆ ਵਿਵਾਦ ?
ਦਰਅਸਲ, ਜੱਜ ਅਰੁਣ ਮਿਸ਼ਰਾ ਦੀ ਬੈਂਚ ਨੇ ਇਕ ਜ਼ਮੀਨੀ ਐਕਵਾਇਰ 'ਚ ਫੈਸਲਾ ਸੁਣਾਇਆ ਸੀ, ਜਿਸ ਨੂੰ ਜੱਜ ਮਦਨ ਲੋਕੁਰ ਦੇ ਬੈਂਚ ਨੇ ਰੋਕ ਦਿੱਤਾ ਸੀ। ਬੈਂਚ ਨੇ ਆਪਣੇ ਹੁਕਮ 'ਚ ਹਾਈਕੋਰਟ ਨੂੰ ਜਸਟਿਸ ਮਿਸ਼ਰਾ ਦੀ ਬੈਂਚ ਦੇ ਫੈਸਲੇ 'ਤੇ ਭਰੋਸਾ ਨਾ ਕਰਨ ਦੀ ਹਿਦਾਇਤ ਵੀ ਦਿੱਤੀ ਸੀ।
ਜਸਟਿਸ ਅਰੁਣ ਮਿਸ਼ਰਾ ਦੀ ਬੈਂਚ 'ਤੇ 4 ਜੱਜਾਂ ਨੇ ਚੁੱਕਿਆ ਸੀ ਸਵਾਲ
ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ 'ਚ ਜਸਟਿਸ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਕੁਰੀਅਨ ਜੋਸੇਫ ਸ਼ਾਮਲ ਸਨ।
- ਕਾਨਫਰੰਸ 'ਚ 4 ਜੱਜਾਂ ਨੇ ਚੀਫ ਜਸਟਿਸ ਦੇ ਕੋਰਟ ਚਲਾਉਣ ਦੇ ਤੌਰ-ਤਰੀਕੇ 'ਤੇ ਸਵਾਲ ਚੁੱਕੇ ਸਨ। ਜੱਜਾਂ ਨੇ ਕਿਹਾ ਹੈ ਕਿ ਚੀਫ ਜਸਟਿਸ ਸੰਵੇਦਨਸ਼ੀਲ ਮੁੱਦੇ ਆਪਣੀ ਪਸੰਦ ਦੀ ਬੈਂਚ ਨੂੰ ਹੀ ਸੌਂਪਦੇ ਹਨ।
- ਇਸ ਤੋਂ ਇਲਾਵਾ ਜੱਜਾਂ ਨੇ ਜਸਟਿਸ ਲੋਯਾ ਦੇ ਕੇਸ 'ਤੇ ਵੀ ਟਿੱਪਣੀ ਕੀਤੀ ਸੀ। ਇਸ ਕੇਸ ਦੀ ਸੁਣਵਾਈ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਹੀ ਕਰ ਰਹੀ ਸੀ। ਸਵਾਲ ਚੁੱਕੇ ਜਾਣ ਤੋਂ ਬਾਅਦ ਜਸਟਿਸ ਮਿਸ਼ਰਾ ਨੇ ਉਹ ਕੇਸ ਛੱਡ ਦਿੱਤਾ ਸੀ।
- ਜਿਸ ਬੈਂਚ ਨੇ ਜਸਟਿਸ ਅਰੁਣ ਮਿਸ਼ਰਾ ਦੇ ਫੈਸਲੇ 'ਤੇ ਰੋਕ ਲਗਾਈ ਹੈ, ਉਸ 'ਚ ਪ੍ਰੈੱਸ ਕਾਨਫਰੰਸ ਕਰਨ ਵਾਲੇ 2 ਜੱਜ ਜਸਟਿਸ ਮਦਨ ਲੋਕੁਰ ਅਤੇ ਜਸਟਿਸ ਕੁਰੀਅਨ ਜੋਸੇਫ ਸ਼ਾਮਲ ਹਨ।


Related News