ਸੁਪਰੀਮ ਕੋਰਟ ਨੇ ਵੀਡੀਓ ਕਾਨਫਰੰਸ ਰਾਹੀਂ ਕੀਤੀ ਸਾਢੇ ਸੱਤ ਲੱਖ ਮਾਮਲਿਆਂ ਦੀ ਸੁਣਵਾਈ : ਚੀਫ਼ ਜਸਟਿਸ

Thursday, May 16, 2024 - 01:54 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਚੀਫ਼ ਜਸਟਿਸ (ਸੀ. ਜੇ. ਆਈ.) ਡੀ. ਵਾਈ. ਚੰਦਰਚੂੜ ਨੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ 7,50,000 ਮਾਮਲਿਆਂ ਦੀ ਸੁਣਵਾਈ ਕੀਤੀ ਅਤੇ 1,50,000 ਤੋਂ ਵੱਧ ਮਾਮਲੇ ਆਨਲਾਈਨ ਦਾਇਰ ਕੀਤੇ ਗਏ।

ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਸੰਭਵ ਹੋ ਸਕਿਆ, ਕਿਉਂਕਿ ਟੈਕਨਾਲੋਜੀ ਨੇ ਨਿਆਂਪਾਲਿਕਾ ਸਮੇਤ ਕਾਨੂੰਨ ਅਤੇ ਇਨਫੋਰਸਮੈਂਟ ਏਜੰਸੀਆਂ ਵਿਚਾਲੇ ਨਵੇਂ ਆਯਾਮ ਪੈਦਾ ਕੀਤੇ ਹਨ। ‘ਡਿਜੀਟਲ ਤਬਦੀਲੀ ਅਤੇ ਨਿਆਂਇਕ ਕੁਸ਼ਲਤਾ ਵਧਾਉਣ ਲਈ ਟੈਕਨਾਲੋਜੀ ਦੀ ਵਰਤੋਂ’ ਵਿਸ਼ੇ ’ਤੇ ਰੀਓ ਡੀ ਜੇਨੇਰੀਓ ’ਚ ਆਯੋਜਿਤ ਜੇ-20 ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੀ. ਜੇ. ਆਈ. ਨੇ ਭਾਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ, ‘‘ਆਨਲਾਈਨ ਮਾਧਿਅਮ ਰਾਹੀਂ ਸੁਣਵਾਈ ਨੇ ਸੁਪਰੀਮ ਕੋਰਟ ਤੱਕ ਪਹੁੰਚ ਨੂੰ ਲੋਕਤੰਤਰਿਕ ਬਣਾ ਦਿੱਤਾ ਹੈ।’’

ਜੇ-20 ਸਰਵਉੱਚ ਅਦਾਲਤਾਂ ਜਾਂ ਜੀ-20 ਮੈਂਬਰ ਦੇਸ਼ਾਂ ਦੀਆਂ ਸੰਵਿਧਾਨਕ ਅਦਾਲਤਾਂ ਦੇ ਮੁਖੀਆਂ ਦਾ ਇਕ ਸੰਮੇਲਨ ਹੈ ਅਤੇ ਬ੍ਰਾਜ਼ੀਲ ਦੀ ਜੀ-20 ਦੀ ਪ੍ਰਧਾਨਗੀ ’ਚ ਇਸ ਸਾਲ ਇਸ ਦਾ ਆਯੋਜਨ ਬ੍ਰਾਜ਼ੀਲ ਦੀ ਸੰਘੀ ਸੁਪਰੀਮ ਕੋਰਟ ਵੱਲੋਂ ਕੀਤਾ ਜਾ ਰਿਹਾ ਹੈ।


Rakesh

Content Editor

Related News