ਮੇਵਾੜ ਰਾਜਵੰਸ਼ ''ਚ ਵਧਿਆ ਵਿਵਾਦ, ਵਿਸ਼ਵਰਾਜ ਸਿੰਘ ਦੀ ਤਾਜਪੋਸ਼ੀ ਮਗਰੋਂ ਸਿਟੀ ਪੈਲੇਸ ''ਤੇ ਕਬਜ਼ਾ
Tuesday, Nov 26, 2024 - 06:37 PM (IST)
ਨੈਸ਼ਨਲ ਡੈਸਕ : ਉਦੈਪੁਰ ਵਿੱਚ ਮੇਵਾੜ ਰਾਜਵੰਸ਼ ਦੇ ਦੋ ਡੇਰਿਆਂ ਦਰਮਿਆਨ ਡੂੰਘੇ ਵਿਵਾਦ ਨੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ। ਮੰਗਲਵਾਰ ਨੂੰ ਰਾਜਸਥਾਨ ਸਰਕਾਰ ਨੇ ਉਦੈਪੁਰ ਦੇ ਸਿਟੀ ਪੈਲੇਸ ਦੇ ਵਿਵਾਦਿਤ ਹਿੱਸੇ ਨੂੰ ਜ਼ਬਤ ਕਰ ਲਿਆ ਅਤੇ ਉੱਥੇ ਰਿਸੀਵਰ ਨਿਯੁਕਤ ਕਰ ਦਿੱਤਾ। ਨਾਥਦੁਆਰੇ ਦੇ ਵਿਧਾਇਕ ਅਤੇ ਮੇਵਾੜ ਵੰਸ਼ ਦੇ ਵੰਸ਼ਜ ਵਿਸ਼ਵਰਾਜ ਸਿੰਘ ਦੀ ਸੋਮਵਾਰ ਨੂੰ ਚਿਤੌੜਗੜ੍ਹ ਕਿਲ੍ਹੇ ਦੇ ਫਤਿਹ ਪ੍ਰਕਾਸ਼ ਮਹਿਲ ਵਿੱਚ ਰਵਾਇਤੀ ਤਾਜਪੋਸ਼ੀ ਕੀਤੀ ਗਈ। ਰਵਾਇਤ ਅਨੁਸਾਰ ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਨੇ ਉਦੈਪੁਰ ਸਿਟੀ ਪੈਲੇਸ ਦੀ ਧੂਣੀ ਦਰਸ਼ਨ ਦੀ ਰਸਮ ਕਰਨੀ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
ਹਾਲਾਂਕਿ, ਸਿਟੀ ਪੈਲੇਸ ਵਿੱਚ ਰਹਿੰਦੇ ਉਹਨਾਂ ਦੇ ਚਾਚਾ ਅਰਵਿੰਦ ਸਿੰਘ ਮੇਵਾੜ ਨੇ ਵਿਸ਼ਵਰਾਜ ਦੇ ਦਾਖਲੇ 'ਤੇ ਰੋਕ ਲੱਗਾ ਦਿੱਤੀ। ਇਸ ਫ਼ੈਸਲੇ ਨਾਲ ਦੋਵੇਂ ਡੇਰਿਆਂ ਦੇ ਸਮਰਥਕ ਆਹਮੋ-ਸਾਹਮਣੇ ਆ ਗਏ। ਸੋਮਵਾਰ ਰਾਤ ਨੂੰ ਸਥਿਤੀ ਤਣਾਅਪੂਰਨ ਹੋ ਗਈ ਅਤੇ ਸਿਟੀ ਪੈਲੇਸ ਦੇ ਬਾਹਰ ਪੱਥਰਬਾਜ਼ੀ ਅਤੇ ਝੜਪਾਂ ਹੋਈਆਂ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ। ਸਥਿਤੀ ਵਿਗੜਨ 'ਤੇ ਪੁਲਸ ਅਤੇ ਪ੍ਰਸ਼ਾਸਨ ਨੇ ਦਖਲ ਦਿੱਤਾ। ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਨੇ ਸਿਟੀ ਪੈਲੇਸ ਦੇ ਵਿਵਾਦਿਤ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਹੁਕਮ ਦਿੱਤੇ ਅਤੇ ਘੰਟਾਘਰ ਥਾਣੇ ਦੇ ਅਧਿਕਾਰੀ ਨੂੰ ਰਿਸੀਵਰ ਨਿਯੁਕਤ ਕੀਤਾ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਵਿਸ਼ਵਰਾਜ ਸਿੰਘ ਦੀ ਤਾਜਪੋਸ਼ੀ ਰਵਾਇਤੀ ਤੌਰ 'ਤੇ ਉਨ੍ਹਾਂ ਦੇ ਪਿਤਾ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਮੇਵਾੜ ਦੀ ਮੌਤ ਤੋਂ ਬਾਅਦ ਹੋਈ ਸੀ। ਉਧਰ ਉਦੈਪੁਰ ਸਿਟੀ ਪੈਲੇਸ ਦੇ ਮਾਲਕੀ ਹੱਕ ਨੂੰ ਲੈ ਕੇ ਅਰਵਿੰਦ ਸਿੰਘ ਅਤੇ ਵਿਸ਼ਵਰਾਜ ਸਿੰਘ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਅਰਵਿੰਦ ਸਿੰਘ ਦਾ ਕਹਿਣਾ ਹੈ ਕਿ ਸਿਟੀ ਪੈਲੇਸ 'ਤੇ ਵਿਸ਼ਵਰਾਜ ਦਾ ਕੋਈ ਅਧਿਕਾਰ ਨਹੀਂ ਹੈ, ਜਦਕਿ ਵਿਸ਼ਵਰਾਜ ਇਸ ਨੂੰ ਆਪਣੇ ਖਾਨਦਾਨ ਦਾ ਹਿੱਸਾ ਮੰਨਦਾ ਹੈ। ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ, ਜਦੋਂ ਵਿਸ਼ਵਰਾਜ ਦੇ ਸਮਰਥਕਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ
ਭਾਵੇਂ ਭਾਰਤ ਵਿੱਚ ਲੋਕਤੰਤਰ ਆਉਣ ਤੋਂ ਬਾਅਦ ਰਾਜਸ਼ਾਹੀ ਖ਼ਤਮ ਹੋ ਗਈ ਪਰ ਬਹੁਤ ਸਾਰੇ ਸਾਬਕਾ ਸ਼ਾਹੀ ਘਰਾਣਿਆਂ ਵਿੱਚ ਅਜੇ ਵੀ ਰਵਾਇਤੀ ਰਸਮਾਂ ਨਿਭਾਈਆਂ ਜਾਂਦੀਆਂ ਹਨ। ਮੇਵਾੜ ਰਾਜਵੰਸ਼ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪਰੰਪਰਾਗਤ ਰੀਤੀ ਰਿਵਾਜਾਂ ਨੂੰ ਲੈ ਕੇ ਸੰਘਰਸ਼ ਨੇ ਹਿੰਸਕ ਰੂਪ ਲੈ ਲਿਆ। ਵਿਸ਼ਵਰਾਜ ਸਿੰਘ ਨੇ ਮੰਗਲਵਾਰ ਦੁਪਹਿਰ ਨੂੰ ਆਪਣੇ ਸਮਰਥਕਾਂ ਨੂੰ ਘਰ ਪਰਤਣ ਦੀ ਅਪੀਲ ਕੀਤੀ ਅਤੇ ਖੁਦ ਸਮੋਰਬਾਗ ਸਥਿਤ ਆਪਣੇ ਮਹਿਲ ਪਰਤ ਆਏ। ਇਸ ਦੌਰਾਨ ਪ੍ਰਸ਼ਾਸਨ ਦੀ ਕਾਰਵਾਈ ਨਾਲ ਵਿਵਾਦਿਤ ਥਾਂ 'ਤੇ ਕਿਸੇ ਵੀ ਤਰ੍ਹਾਂ ਦੇ ਨਵੇਂ ਟਕਰਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8