ਕੈਬਨਿਟ ਮੰਤਰੀ ਦੇ ਘਰ ਕੋਲ ਨੌਜਵਾਨ ਦਾ ਕਤਲ, ਸੀ.ਸੀ.ਟੀ.ਵੀ. ''ਚ ਕੈਦ ਕਾਤਲ

11/21/2017 10:43:38 AM

ਸੋਨੀਪਤ — ਸੋਨੀਪਤ 'ਚ ਬਦਮਾਸ਼ਾਂ ਦੇ ਹੌਸਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਬਦਮਾਸ਼ਾਂ ਨੂੰ ਪੁਲਸ ਦਾ ਵੀ ਕੋਈ ਡਰ ਨਹੀਂ ਰਿਹਾ, ਕਿਸੇ ਵੀ ਕਿਸੇ ਨੂੰ ਵੀ ਮਾਰ ਕੇ ਫਰਾਰ ਹੋ ਜਾਂਦੇ ਹਨ। ਇਸ ਦੀ ਤਾਜ਼ਾ ਮਿਸਾਲ ਇਸ ਮਾਮਲੇ ਬਾਰੇ ਜਾਣ ਕੇ ਮਿਲਦੀ ਹੈ ਕਿ ਮੰਤਰੀ ਕਵਿਤਾ ਜੈਨ ਦੇ ਘਰ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਹੋਈ, ਜਦੋਂ ਦੋ ਧੜਿਆਂ 'ਚ ਆਪਸੀ ਝਗੜਾ ਹੋਣ ਕਾਰਨ ਇਕ ਨੌਜਵਾਨ ਦੀ ਚਾਕੂ ਅਤੇ ਸੂਏ ਨਾਲ ਹੱਤਿਆ ਕਰ ਦਿੱਤੀ ਗਈ। ਘਟਨਾ ਵਾਲੀ ਜਗ੍ਹਾਂ 'ਤੇ ਲੱਗੇ ਕੈਮਰੇ 'ਚ ਸਾਰੀ  ਵਾਰਦਾਤ ਕੈਦ ਹੋ ਗਈ ਹੈ। 

PunjabKesari
ਦੱਸਿਆ ਜਾ ਰਿਹਾ ਹੈ ਕਿ ਲੜਕਿਆਂ ਦਾ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਮੇਲੇ 'ਚ ਝਗੜਾ ਹੋਇਆ ਸੀ। ਇਸੇ ਗੱਲ ਦੀ ਰੰਜਿਸ਼ ਰੱਖਦੇ ਹੋਏ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੋਨੀਪਤ ਦੀ ਫੌਜੀ ਕਾਲੋਨੀ ਨਿਵਾਸੀ ਰਵੀ ਦਹਿਆ ਆਪਣੇ ਸਾਥੀਆਂ ਦੇ ਨਾਲ ਸੈਕਟਰ-15 ਦੀ ਮਾਰਕਿਟ 'ਚ ਗਿਆ ਸੀ। ਦੇਰ ਰਾਤ ਰਵੀ ਅਤੇ ਉਸਦੇ ਦੋਸਤਾਂ ਦਾ ਕੁਝ ਲੜਕਿਆਂ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੂਸਰੇ ਪੱਖ ਦੇ ਲੜਕਿਆਂ ਨੇ ਰਵੀ 'ਤੇ ਚਾਕੂਆਂ ਅਤੇ ਸੂਇਆਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ 'ਤੋਂ ਫਰਾਰ ਹੋ ਗਏ। ਰਵੀ ਦਹਿਆ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ ਜਿਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।

PunjabKesari
ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ.ਐੱਚ.ਓ. ਅਨਿਰੁੱਧ ਅਤੇ ਸੈਕਟਰ-15 ਥਾਣਾ ਸੁਪਰਡੰਟ ਜੈਪ੍ਰਕਾਸ਼ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਇਸ ਮਾਮਲੇ 'ਚ ਰਵੀ ਦਹਿਆ ਦੇ ਸਾਥੀ ਪਿੰਡ ਸ਼ਾਹਪੁਰ ਨਿਵਾਸੀ ਨਿਤੇਸ਼ ਦੇ ਬਿਆਨਾਂ ਦੇ ਅਧਾਰ 'ਤੇ ਵਿਸ਼ਾਲ ਅਤੇ ਅਜੈ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੱਤਿਆ ਦਾ ਕਾਰਨ ਕੁਝ ਦਿਨ ਪਹਿਲ ਮੇਲੇ 'ਚ ਹੋਇਆ ਝਗੜਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ।


Related News