ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ''ਤੇ ਨਕਲੀ ਨੋਟਾਂ ਨਾਲ ਭਰਿਆ ਮਿਲਿਆ ਬੈਗ

10/20/2019 5:02:36 PM

ਨਵੀਂ ਦਿੱਲੀ— ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੂੰ ਕਸ਼ਮੀਰੀ ਗੇਟ ਮੈਟਰੋ ਸਟੇਸ਼ਨ 'ਤੇ 4.64 ਲੱਖ ਰੁਪਏ ਦੇ ਨਕਲੀ ਨੋਟਾਂ ਨਾਲ ਭਰਿਆ ਬੈਗ ਮਿਲਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਆਈ. ਐੱਸ. ਐੱਫ. ਦੇ ਜਵਾਨ ਸ਼ਨੀਵਾਰ ਰਾਤ ਮੈਟਰੋ ਵਿਚ ਜਾਂਚ ਕਰ ਰਹੇ ਸਨ। ਇਸ ਦੌਰਾਨ ਨਕਲੀ ਨੋਟਾਂ ਨਾਲ ਭਰਿਆ ਲਾਵਾਰਿਸ ਬੈਗ ਮਿਲਿਆ। 

Image
ਮੈਟਰੋ ਸਟੇਸ਼ਨ ਦੇ ਗੇਟ ਨੰਬਰ-8 ਕੋਲ ਮਿਲੇ ਇਸ ਬੈਗ ਵਿਚ 4.64 ਲੱਖ ਰੁਪਏ ਦੇ ਨਕਲੀ ਕਰੰਸੀ ਸੀ। ਉਨ੍ਹਾਂ ਨੇ ਦੱਸਿਆ ਕਿ ਕਰੰਸੀ 500-500 ਰੁਪਏ ਦੇ ਨੋਟਾਂ ਵਿਚ ਸੀ। ਅਧਿਕਾਰੀਆਂ ਨੇ ਕਿਹਾ ਕਿ ਨਕਲੀ ਨੋਟ ਜਾਂਚ ਲਈ ਸਥਾਨਕ ਪੁਲਸ ਨੂੰ ਸੌਂਪ ਦਿੱਤੇ ਗਏ ਹਨ।


Tanu

Content Editor

Related News