ਜ਼ਮੀਨ ਖਿਸਕਣ ਕਾਰਨ ਨੈਨਾ ਦੇਵੀ ਜਾਣ ਵਾਲਾ ਸਰਕੁਲਰ ਰੋਡ ਬੰਦ, ਸ਼ਰਧਾਲੂਆਂ ਨੂੰ ਆਈ ਪ੍ਰੇਸ਼ਾਨੀ

Friday, Sep 14, 2018 - 01:31 PM (IST)

ਨਵੀਂ ਦਿੱਲੀ— ਬਿਲਾਸਪੁਰ ਜ਼ਿਲੇ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਨਾ ਦੇਵੀ 'ਚ ਜ਼ਮੀਨ ਖਿਸਕਣ ਕਾਰਨ ਰੋਡ ਬੰਦ ਹੋ ਗਿਆ ਹੈ। ਮੰਦਰ ਤਕ ਪਹੁੰਚਣ ਵਾਲਾ ਸਰਕੁਲਰ ਰੋਡ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਹੋਈ ਭਾਰੀ ਬਾਰਿਸ਼ ਅਤੇ ਤੂਫਾਨ ਨਾਲ ਇਸ ਮੁਖ ਮਾਰਗ 'ਤੇ ਲਹਾਸਾ ਡਿੱਗਣ ਕਾਰਨ ਜ਼ਮੀਨ ਖਿਸਕ ਗਈ, ਜਿਸ ਨਾਲ ਰੱਸਤਾ ਬੰਦ ਹੋ ਗਿਆ। ਹਾਲਾਂਕਿ ਅਜੇ ਤਕ ਇਸ ਮਾਰਗ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸ਼ਰਧਾਲੂਆਂ ਨੂੰ ਮੰਦਰ ਪਹੁੰਚਣ ਲਈ ਘੁੰਮ ਕੇ ਆਉਣਾ ਪੈ ਰਿਹਾ ਹੈ ਅਤੇ ਇਹ ਸੰਪਰਕ ਮਾਰਗ ਵਿਭਾਗ ਦੁਆਰਾ ਬਣਾਇਆ ਗਿਆ ਸੀ, ਜੋ ਕਿ ਮੰਦਰ ਦੇ ਅਧੀਨ ਹੈ।


Related News