ਪੁਲਸ ਸਾਹਮਣੇ ਲਾੜੀ ਜੋੜਦੀ ਰਹੀ ਹੱਥ, ਆਖਿਰ ਕਿਸ ਦੋਸ਼ ''ਚ ਰੁਕਵਾ ਦਿੱਤਾ ਗਿਆ ਵਿਆਹ, ਜਾਣੋ ਵਜ੍ਹਾ

02/28/2017 4:01:05 PM

ਗਵਾਲੀਅਰ— ਜਦੋਂ ਮੁੰਡੇ ਦਾ ਪਰਿਵਾਰ ਵਿਆਹ ਲਈ ਰਾਜੀ ਨਹੀਂ ਹੋਇਆ ਤਾਂ ਪ੍ਰੇਮੀ ਜੋੜੇ ਨੇ ਉਸੇ ਚਰਚ ''ਚ ਵਿਆਹ ਕਰਨ ਦਾ ਫੈਸਲਾ ਕਰ ਲਿਆ, ਜਿੱਥੇ ਲਾੜੀ ਬਚਪਨ ਤੋਂ ਪਲੀ ਸੀ। ਚਰਚ ''ਚ ਵਿਆਹ ਦੀਆਂ ਰਸਮਾਂ ਚੱਲ ਹੀ ਰਹੀਆਂ ਸਨ ਕਿ ਹਿੰਦੂ ਵਾਹਿਨੀ ਦੇ ਵਰਕਰਜ਼ ਆ ਪਹੁੰਚੇ। ਹਿੰਦੂ ਵਾਹਿਨੀ ਦਾ ਦੋਸ਼ ਸੀ ਕਿ ਵਿਆਹ ਲਾੜੇ ਦਾ ਧਰਮ ਬਦਲਾ ਕੇ ਕੀਤਾ ਜਾ ਰਿਹਾ ਹੈ। ਇਸ ਲਈ ਪੁਲਸ ਨੇ ਜਾਂਚ ਹੋਣ ਤੱਕ ਵਿਆਹ ਰੁਕਵਾ ਦਿੱਤਾ।
ਸੋਮਵਾਰ ਦੀ ਰਾਤ ਨੂੰ ਸ਼ਿਵਪੁਰੀ ਦੇ ਪੋਹਰੀ ਰੋਡ ਬੱਸ ਸਟੈਂਡ ''ਤੇ ਬਣੇ ਜੀਵ ਜਿਓਤੀ ਚਰਚ ਦੀ ਮਸੀਹੀ ਕੁੜੀ ਅਨੁੰਕਪਾ ਦਾ ਵਿਆਹ ਇੰਦੌਰ ਵਾਸੀ ਅਵਨੀਸ਼ ਸਰਮਾ ਨਾਲ ਹੋ ਰਿਹਾ ਸੀ। ਉਸ ਸਮੇਂ ਹਿੰਦੂ ਵਾਹਿਨੀ ਦੇ ਵਰਕਰਜ਼ ਆ ਪਹੁੰਚ ਗਏ ਅਤੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਹੰਗਾਮਾ ਕਰਦੇ ਹੋਏ ਦੋਸ਼ ਲਾਇਆ ਕਿ ਲਾੜੇ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਮੌਕੇ ''ਤੇ ਪੁਲਸ ਵੀ ਪਹੁੰਚੀ ਅਤੇ ਲਾੜਾ-ਲਾੜੀ ਤੋਂ ਪੁੱਛਗਿਛ ਕੀਤੀ। ਵਿਆਹ ''ਚ ਲਾੜੇ ਦੇ ਪਰਿਵਾਰ ਦੀ ਗੈਰ-ਮੌਜੂਦਗੀ ਨੂੰ ਪੁਲਸ ਨੇ ਸ਼ੱਕੀ ਤੌਰ ''ਤੇ ਲਿਆ ਅਤੇ ਵਿਆਹ ਰੁਕਵਾ ਦਿੱਤਾ। ਵਿਆਹ ਤੋਂ ਬਾਅਦ ਸ਼ਹਿਰ ਦੇ ਇਕ ਹੋਟਲ ''ਚ ਰੀਸੈਪਸ਼ਨ ਵੀ ਸੀ ਪਰ ਪੁਲਸ ਵਿਆਹ ਨੂੰ ਰੁਕਵਾਉਣ ਤੋਂ ਬਾਅਦ ਲਾੜੇ ਨੂੰ ਪੁੱਛਗਿਛ ਗਈ ਥਾਣੇ ਲੈ ਆਈ। ਲਾੜੇ ਨੇ ਦੱਸਿਆ ਉਹ ਪਹਿਲਾਂ ਚਰਚ ''ਚ ਲਾੜੀ ਦੇ ਧਰਮ ਮੁਤਾਬਕ ਵਿਆਹ ਕਰ ਰਿਹਾ ਸੀ, ਉਸ ਤੋਂ ਬਾਅਦ ਉਹ ਹਿੰਦੂ ਰੀਤੀ-ਰਿਵਾਜਾਂ ਨਾਲ 13 ਮਾਰਚ ਨੂੰ ਇੰਦੌਰ ''ਚ ਵਿਆਹ ਕਰੇਗਾ।
ਜ਼ਿਕਰਯੋਗ ਹੈ ਕਿ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ''ਚ ਇੰਦੌਰ ''ਚ ਤਾਇਨਾਤ ਅਵਨੀਸ਼ ਅਤੇ ਅਨੁੰਕਪਾ ਕਾਲਜ ''ਚ ਇੱਕਠੇ ਪੜ੍ਹਦੇ ਸਨ। ਉਜੈਨ ਦਾ ਰਹਿਣਾ ਵਾਲਾ ਅਵਨੀਸ਼ ਵਿਆਹ ਕਰਵਾਉਣ ਸੋਮਵਾਰ ਰਾਤ ਸ਼ਿਵਪੁਰੀ ਦੇ ਪੋਹੜੀ ਰੋਡ ਦੇ ਖੁੜਾ ਚਰਚ ''ਚ ਆਇਆ ਸੀ ਪਰ ਹਿੰਦੂ ਵਾਹਿਨੀ ਦੇ ਧਰਮ ਬਦਲਣ ਦੇ ਦੋਸ਼ ''ਚ ਵਿਆਹ ਰੋਕ ਦਿੱਤਾ ਗਿਆ। ਲਾੜੀ ਦੇ ਸਫੈਦ ਗਾਊਨ ''ਚ ਸਜੀ ਅਨੁੰਕਪਾ ਨੇ ਹਿੰਦੂ ਵਾਹਿਨੀ ਵਰਕਰਜ਼ ਨੂੰ ਹੱਥ ਜੋੜ ਕੇ ਵਿਆਹ ''ਚ ਰੁਕਾਵਟ ਨਾ ਬਣਨ ਦੀ ਅਪੀਲ ਕਰਦੀ ਰਹੀ। ਉਸ ਨੇ ਹਿੰਦੂ ਵਾਹਿਨੀ ਵਰਕਰਜ਼ ਨੂੰ 13 ਮਾਰਚ ਨੂੰ ਇੰਦੌਰ ਆਉਣ ਦਾ ਸੱਦਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਉਹ ਉੱਥੇ ਆ ਕੇ ਦੇਖ ਲੈਣ ਕਿ ਅਸੀਂ ਉੱਥੇ ਹਿੰਦੂ ਰਿਵਾਜਾਂ ਨਾਲ ਵੀ ਵਿਆਹ ਕਰਾਂਗੇ। ਉਸ ਨੇ ਇਹ ਵੀ ਦੱਸਿਆ ਕਿ 15 ਮਾਰਚ ਨੂੰ ਉਜੈਨ ''ਚ ਰਿਸੈਪਸ਼ਨ ਪਾਰਟੀ ਹੋਵੇਗੀ। ਉਸ ਨੇ ਇਹ ਵੀ ਦੱਸਿਆ ਕਿ ਅਵਨੀਸ਼ ਦੇ ਮਾਤਾ-ਪਿਤਾ ਇਸ ਵਿਆਹ ਲਈ ਰਾਜੀ ਨਹੀਂ ਹਨ ਇਸ ਲਈ ਉਹ ਇੱਥੇ ਆਏ ਹਨ ਪਰ ਅਸੀਂ ਉਨ੍ਹਾਂ ਨੂੰ ਮਨਾ ਰਹੇ ਹਾਂ। ਫਿਲਹਾਲ ਪੁਲਸ ਨੇ ਇਨ੍ਹਾਂ ਦੋਹਾਂ ਨੂੰ ਵਿਆਹ ਨਾ ਕਰਨ ਦੀ ਹਿਦਾਇਤ ਦਿੱਤੀ ਹੈ।


Related News