ਆਦਿ ਸ਼ੰਕਰਾਚਾਰੀਆ ਦੀ 108 ਫੁੱਟ ਉੱਚੀ ਮੂਰਤੀ ਦਾ ਕੀਤਾ ਗਿਆ ਉਦਘਾਟਨ
Friday, Sep 22, 2023 - 05:08 PM (IST)
ਖੰਡਵਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ 2,141 ਕਰੋੜ ਰੁਪਏ ਦੀ ਲਾਗਤ ਵਾਲੇ 'ਸਟੈਚੂ ਆਫ ਵਨਨੇਸ' ਪ੍ਰਾਜੈਕਟ ਤਹਿਤ ਖੰਡਵਾ ਜ਼ਿਲ੍ਹੇ ਦੇ ਓਂਕਾਰੇਸ਼ਵਰ 'ਚ ਆਦਿ ਸ਼ੰਕਰਾਚਾਰੀਆ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਖੰਡਵਾ ਜ਼ਿਲ੍ਹੇ 'ਚ ਨਰਮਦਾ ਨਦੀ ਕਿਨਾਰੇ ਸਥਿਤ ਓਮਕਾਰੇਸ਼ਵਰ ਮੰਦਰਾਂ ਦਾ ਸ਼ਹਿਰ ਹੈ। ਭਗਵਾਨ ਸ਼ਿਵ ਨੂੰ ਸਮਰਪਿਤ 12 ਜਯੋਤਿਰਲਿੰਗਾਂ 'ਚੋਂ ਇਕ ਓਂਕਾਰੇਸ਼ਵਰ ਵਿਚ ਸਥਿਤ ਹੈ। 8ਵੀਂ ਸਦੀ ਦੇ ਦਾਰਸ਼ਨਿਕ ਆਦਿ ਸ਼ੰਕਰਾਚਾਰੀਆ ਦੀ 108 ਫੁੱਟ ਉੱਚੀ ਮੂਰਤੀ ਨੂੰ ਸਟੈਚੂ ਆਫ਼ ਯੂਨਿਟੀ ਦਾ ਨਾਂ ਦਿੱਤਾ ਗਿਆ ਹੈ। ਇਹ ਵਿਸ਼ਾਲ ਮੂਰਤੀ ਨਰਮਦਾ ਨਦੀ ਦੇ ਕੰਢੇ 'ਤੇ ਸੁੰਦਰ ਮੰਧਾਤਾ ਪਹਾੜੀ 'ਤੇ ਸਥਿਤ ਹੈ।
ਮੱਧ ਪ੍ਰਦੇਸ਼ 'ਚ ਇਸ ਸਾਲ ਦੇ ਅੰਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੰਧਾਤਾ ਪਹਾੜੀਆਂ 'ਤੇ 2,141 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ 'ਚ ਅਦਵੈਤ ਲੋਕ ਅਜਾਇਬ ਘਰ, ਵੇਦਾਂਤਾ ਸੰਸਥਾਨ ਅਤੇ 36 ਹੈਕਟੇਅਰ ਵਿਚ ਫੈਲੇ ਅਦਵੈਤ ਜੰਗਲ ਦੀ ਸਥਾਪਨਾ ਵੀ ਸ਼ਾਮਲ ਹੈ। ਇਸ ਮੌਕੇ 'ਤੇ ਧਾਰਮਿਕ ਆਗੂਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾ,"ਆਦਿ ਸ਼ੰਕਰਾਚਾਰੀਆ ਦੀ ਬਦੌਲਤ ਅੱਜ ਭਾਰਤ ਸੱਭਿਆਚਾਰਕ ਤੌਰ 'ਤੇ ਇਕਜੁੱਟ ਹੈ।" ਸਰਕਾਰੀ ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ ਆਦਿ ਸ਼ੰਕਰਾਚਾਰੀਆ ਕੇਰਲ ਤੋਂ ਨਿਕਲੇ ਅਤੇ ਮੱਧ ਪ੍ਰਦੇਸ਼ ਪਹੁੰਚੇ, ਜਿੱਥੇ ਓਂਕਾਰੇਸ਼ਵਰ ਦੇ ਪਵਿੱਤਰ ਟਾਪੂ 'ਤੇ ਆਪਣੇ ਗੁਰੂ ਗੋਵਿੰਦਾ ਭਾਗਵਤਪਦ ਤੋਂ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਨੇ ਅਦਭੁੱਤ ਫਲਸਫੇ ਦੀ ਵਕਾਲਤ ਕਰਕੇ ਸਨਾਤਨ ਧਰਮ ਨੂੰ ਸੁਰਜੀਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਚੌਹਾਨ ਨੇ ਕਿਹਾ,"ਅੱਜ ਇੱਕਤਾ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਅਤੇ ਅਦਵੈਤ ਲੋਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।"
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8