2050 ਤੱਕ ਨਹੀਂ ਮਨਾ ਸਕੋਗੇ ਚਾਕਲੇਟ ਡੇ!

Tuesday, Jan 02, 2018 - 11:58 PM (IST)

ਮੁੰਬਈ— ਤੁਸੀਂ ਗਲੋਬਲ ਵਾਰਮਿੰਗ ਅਤੇ ਜਲਵਾਯੂ ਬਦਲਾਅ ਅਤੇ ਉਸ ਦੇ ਨੁਕਸਾਨ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ। ਕੀ ਤੁਹਾਨੂੰ ਪਤਾ ਹੈ ਕਿ ਗਲੋਬਲ ਵਾਰਮਿੰਗ ਦਾ ਅਸਰ ਚਾਕਲੇਟਸ 'ਤੇ ਵੀ ਪਵੇਗਾ। ਜਿਵੇਂ ਕਿ ਅੱਜ-ਕਲ ਖਾਸ ਮੌਕਿਆਂ 'ਤੇ ਚਾਕਲੇਟਸ ਗਿਫਟ ਕਰਨ ਦੀ ਰਵਾਇਤ ਹੈ, ਹੋ ਸਕਦਾ ਹੈ ਕਿ ਉਸ ਤਰ੍ਹਾਂ ਤੁਹਾਡੀ ਅਗਲੀ ਪੀੜ੍ਹੀ ਵਿਚ ਨਾ ਰਹੇ। ਚਾਕਲੇਟ ਦਾ ਤੁਸੀਂ ਜਿੰਨਾ ਆਨੰਦ ਮਾਣਿਆ ਹੈ, ਹੋ ਸਕਦਾ ਹੈ ਕਿ ਤੁਹਾਡੀ ਅਗਲੀ ਪੀੜ੍ਹੀ ਇਸ ਦਾ ਓਨਾ ਆਨੰਦ ਨਾ ਮਾਣ ਸਕੇ। ਅਨੁਮਾਨ ਹੈ ਕਿ 2050 ਤੱਕ ਚਾਕਲੇਟ ਮਿਲਣੀ ਮੁਸ਼ਕਲ ਹੋ ਜਾਵੇਗੀ।
ਦਰਅਸਲ ਚਾਕਲੇਟ ਬਣਾਉਣ ਵਿਚ ਜਿਸ ਬੂਟੇ ਦਾ ਨੁਕਸਾਨ ਹੁੰਦਾ ਹੈ, ਉਹ ਹੈ ਕਕਾਓ। ਕਕਾਓ ਦੀ ਪੈਦਾਵਾਰ ਇਕ ਸੀਮਤ ਖੇਤਰ ਵਿਚ ਹੁੰਦੀ ਹੈ। ਇਸ ਦੀ ਖੇਤੀ ਭੂ-ਮੱਧ ਰੇਖਾ ਦੇ 20 ਡਿਗਰੀ ਉੱਤਰ ਅਤੇ 20 ਡਿਗਰੀ ਦੱਖਣ ਤੱਕ ਦੇ ਖੇਤਰਾਂ ਵਿਚ ਹੁੰਦੀ ਹੈ। ਇਥੇ ਹਰ ਸਮੇਂ ਤਾਪਮਾਨ ਲੱਗਭਗ ਬਰਾਬਰ ਰਹਿੰਦਾ ਹੈ ਪਰ ਹੁਣ ਵਧਦੇ ਤਾਪਮਾਨ ਦਾ ਅਸਰ ਇਥੇ ਵੀ ਪੈ ਰਿਹਾ ਹੈ। 2050 ਤੱਕ ਵਧਦੇ ਤਾਪਮਾਨ ਕਾਰਨ ਕਕਾਓ ਲਈ ਪੈਦਾਵਾਰ ਦਾ ਸਹੀ ਖੇਤਰ 1000 ਫੁਟ ਉੱਪਰ ਪਹੁੰਚ ਜਾਵੇਗਾ। ਇਸ ਖੇਤਰ ਦਾ ਜ਼ਿਆਦਾਤਰ ਹਿੱਸਾ ਹਾਲੇ ਵਾਈਲਡ ਲਾਈਫ ਲਈ ਸੁਰੱਖਿਅਤ ਹੈ। 'ਫੂਡ ਐਂਡ ਕੈਂਡੀ ਕੰਪਨੀ' ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ। ਸਤੰਬਰ ਵਿਚ ਕੰਪਨੀ ਨੇ 1 ਬਿਲੀਅਨ ਡਾਲਰ 2050 ਤੱਕ ਆਪਣੇ ਕਾਰਬਨ ਉਤਸਰਜਨ ਨੂੰ 60 ਫੀਸਦੀ ਤੱਕ ਘੱਟ ਕਰਨ ਦੇ ਯਤਨ ਲਈ ਦਿੱਤੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਮਾਰਸ ਯੂਨੀਵਰਸਿਟੀ ਆਫ ਕੈਲੇਫੋਰਨੀਆ ਨਾਲ ਮਿਲ ਕੇ ਰਿਸਰਚ ਵੀ ਕਰ ਰਿਹਾ ਹੈ।


Related News