ਮਿਡ-ਡੇ-ਮੀਲ 'ਚੋਂ ਗ਼ਾਇਬ ਹੋਵੇਗਾ ਦੇਸੀ ਘਿਓ ਦਾ ਹਲਵਾ
Wednesday, Jan 29, 2025 - 06:18 AM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ’ਚ ਹੁਣ ਦੇਸੀ ਘਿਓ ਦਾ ਹਲਵਾ ਸ਼ਾਮਲ ਨਹੀਂ ਹੋਵੇਗਾ। ਪਿਛਲੇ ਮਹੀਨੇ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਹਫਤੇ ’ਚ ਇਕ ਵਾਰ ਦੇਸੀ ਘਿਓ ਦਾ ਹਲਵਾ ਪਰੋਸਣ ਦੇ ਨਿਰਦੇਸ਼ ਦਿੱਤੇ ਸਨ, ਪਰ ਅਧਿਆਪਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ।
ਅਧਿਆਪਕਾਂ ਨੇ ਦਲੀਲ ਦਿੱਤੀ ਕਿ ਹਲਵਾ ਬਣਾਉਣ ਅਤੇ ਪਰੋਸਣ ’ਚ ਖਰਚਿਆ ਵਾਧੂ ਸਮਾਂ ਉਨ੍ਹਾਂ ਦੇ ਪੜ੍ਹਾਉਣ ਦੇ ਕੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹੁਣ ਸੋਸਾਇਟੀ ਵਲੋਂ ਜਾਰੀ ਪੱਤਰ ਨੂੰ ਦੇਖਦਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਦੇ ਦਬਾਅ ਕਾਰਨ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਇਹ ਤਬਦੀਲੀ ਰੱਦ ਕਰ ਕੇ ਮੈਨਿਊ ’ਚੋਂ ਹਲਵਾ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ- ਪੁਲਸ ਨੇ ਨਾਕਾ ਲਾ ਕੇ SUV ਸਣੇ ਚੱਕ ਲਿਆ 'ਥਾਣੇਦਾਰ'
ਨਵਾਂ ਮਿਡ-ਡੇ-ਮੀਲ ਮੈਨਿਊ
ਸੋਮਵਾਰ : ਦਾਲ (ਮੌਸਮੀ ਸਬਜ਼ੀਆਂ ਦੇ ਨਾਲ) ਅਤੇ ਰੋਟੀ
ਮੰਗਲਵਾਰ : ਰਾਜਮਾਂਹ-ਚੌਲ
ਬੁੱਧਵਾਰ : ਕਾਲੇ/ਚਿੱਟੇ ਚਨੇ, ਆਲੂ ਅਤੇ ਪੂੜੀ/ਰੋਟੀ ਦੇ ਨਾਲ ਫਲ (ਕਿੰਨੂ)
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚੌਲ
ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ : ਮਾਂਹ-ਚਨੇ ਦੀ ਦਾਲ ਦੇ ਨਾਲ ਚਾਵਲ ਅਤੇ ਖੀਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
