ਅੰਮ੍ਰਿਤਸਰ ਦੇ ਇਸ ਇਲਾਕੇ ''ਚ ਅੱਜ 5 ਵਜੇ ਤੱਕ ਰਹੇਗੀ ਬਿਜਲੀ ਬੰਦ

Thursday, Jan 30, 2025 - 10:43 AM (IST)

ਅੰਮ੍ਰਿਤਸਰ ਦੇ ਇਸ ਇਲਾਕੇ ''ਚ ਅੱਜ 5 ਵਜੇ ਤੱਕ ਰਹੇਗੀ ਬਿਜਲੀ ਬੰਦ

ਚੌਕ ਮਹਿਤਾ (ਕੈਪਟਨ)-ਬਿਜਲੀ ਬੋਰਡ 66 ਕੇ. ਵੀ. ਸਬ ਸਟੇਸ਼ਨ ਮਹਿਤਾ ਚੌਕ ਵਿਖੇ ਬਿਜਲੀ ਘਰ ਦੇ ਅੰਦਰ 2 ਨੰਬਰ ਨਵੇਂ ਬਰੇਕਰ ਵੀ. ਸੀ. ਬੀ. ਨਵਾਬਪੁਰ ਅਤੇ ਨੰਗਲੀ ਖੁਰਦ ਦੇ ਲਗਾਏ ਜਾ ਰਹੇ ਹਨ, ਜਿਸ ਕਾਰਨ ਅੱਜ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੁਝ ਥਾਵਾਂ ਦੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...

ਇਸ ਸਬੰਧੀ ਇੰਜੀਨੀਅਰ ਰਵਿੰਦਰ ਸਿੰਘ (ਐੱਸ. ਡੀ. ਓ.) ਅਤੇ ਇੰਜੀਨੀਅਰ ਤੇਜਿੰਦਰ ਸਿੰਘ (ਜੇ. ਈ.) ਸਬ ਸਟੇਸ਼ਨ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜਿਹੜੇ ਫੀਡਰ ਬੰਦ ਰਹਿਣਗੇ, ਉਨ੍ਹਾਂ ਵਿਚ 11 ਕੇ.ਵੀ. ਉਦੋ ਨੰਗਲ ਅਰਬਨ, 11 ਕੇ. ਵੀ. ਖੱਬੇ ਰਾਜਪੂਤਾਂ ਯੂਪੀਐਸ, 11 ਕੇ.ਵੀ. ਮਹਿਤਾ ਚੌਂਕ ਅਰਬਨ ਨੰਬਰ ਦੋ, 11 ਕੇ.ਵੀ. ਨਗਲੀ ਖੁਰਦ ਏ. ਪੀ., 11 ਕੇ. ਵੀ. ਨਵਾਬਪੁਰ ਏ.ਪੀ., 11 ਕੇ.ਵੀ. ਬੁਟਰ ਖੁਰਦ ਏ.ਪੀ., 11 ਕੇ.ਵੀ. ਮਹਿਸਮਪੁਰ ਏ. ਪੀ., 11 ਕੇ. ਵੀ. ਚੰਨਣਕੇ ਏ. ਪੀ., 11 ਕੇ. ਵੀ. ਬੂੜੇ ਨੰਗਲ ਏ. ਪੀ., 11 ਕੇ.ਵੀ. ਰਜਾਧਨ ਆਦਿ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਹ ਕੰਮ ਉਚ ਅਧਿਕਾਰੀਆਂ ਤੋਂ ਮਨਜ਼ੂਰੀ ਲੈ ਕੇ ਕੀਤਾ ਜਾ ਰਿਹਾ ਹੈ, ਉਨ੍ਹਾਂ ਆਖਿਆ ਕਿ ਸਮੇਂ ਤੋਂ ਪਹਿਲਾਂ ਕੰਮ ਪੂਰਾ ਕਰ ਕੇ ਸਪਲਾਈ ਚਾਲੂ ਕਰਨ ਦਾ ਯਤਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News