ਪਦਮਾਵੱਤੀ ਮਾਮਲਾ: ਚਿਤੌੜਗੜ੍ਹ ਕਿਲਾ ਬੰਦ, ਔਰਤਾਂ ਨੇ ਲਹਿਰਾਈਆਂ ਤਲਵਾਰਾਂ

Friday, Nov 17, 2017 - 01:31 PM (IST)

ਪਦਮਾਵੱਤੀ ਮਾਮਲਾ: ਚਿਤੌੜਗੜ੍ਹ ਕਿਲਾ ਬੰਦ, ਔਰਤਾਂ ਨੇ ਲਹਿਰਾਈਆਂ ਤਲਵਾਰਾਂ

ਚਿਤੌੜਗੜ੍ਹ— ਰਾਜਸਥਾਨ ਦੇ ਚਿਤੌੜਗੜ੍ਹ 'ਚ ਸੰਜੇ ਲੀਲਾ ਭੰਸਾਲੀ ਫਿਲਮ ਪਦਮਾਵੱਤੀ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਚਿਤੌੜਗੜ੍ਹ ਕਿਲਾ ਬੰਦ ਕਰ ਦਿੱਤਾ ਗਿਆ ਅਤੇ ਸਾਰੇ ਸਮਾਜ ਦੇ ਲੋਕ ਧਰਨੇ 'ਤੇ ਬੈਠ ਗਏ। ਫਿਲਮ ਪਦਮਾਵੱਤੀ ਦੇ ਪ੍ਰਦਰਸ਼ਨ ਦੇ ਵਿਰੋਧ 'ਚ ਸਾਰੇ ਸਮਾਜ ਨੇ ਚਿਤਾਵਨੀ ਦਿੱਤੀ ਸੀ ਕਿ 16 ਨਵੰਬਰ ਤੱਕ ਫਿਲਮ 'ਤੇ ਬੈਨ ਨਹੀਂ ਲੱਗਾ ਤਾਂ 17 ਨੂੰ ਕਿਲਾਬੰਦੀ ਕਰ ਕੇ ਸੈਲਾਨੀਆਂ ਦਾ ਪ੍ਰਵੇਸ਼ ਰੋਕ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਵੀਰਵਾਰ ਨੂੰ ਦਿਨ ਭਰ ਅੰਦੋਲਨ ਨਾਲ ਜੁੜੇ ਲੋਕ ਸਰਗਰਮ ਹਨ। ਪੁਲਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ।
ਸਰਵ ਸਮਾਜ (ਸਾਰੇ ਸਮਾਜ) ਦੇ ਅੰਦੋਲਨ ਨਾਲ ਜੁੜੇ ਜੌਹਰ ਸਮਰਿਤੀ ਸੰਸਥਾ ਦੇ ਚੇਅਰਮੈਨ ਉਮੇਦ ਸਿੰਘ ਧੌਲੀ ਅਨੁਸਾਰ ਸ਼ੁੱਕਰਵਾਰ ਨੂੰ ਕਿਲਾ ਸੈਲਾਨੀਆਂ ਲਈ ਬੰਦ ਰਹੇਗਾ, ਹਾਲਾਂਕਿ ਕਿਲੇ 'ਚ ਰਹਿਣ ਵਾਲਿਆਂ ਦੀ ਆਵਾਜਾਈ ਜਾਰੀ ਹੈ। ਰੇਲਵੇ ਨੇ ਸ਼ਾਹੀ ਟਰੇਨ ਦੇ ਸੈਲਾਨੀਆਂ ਨੂੰ ਸਿੱਧੇ ਉਦੇਪੁਰ ਲਿਜਾਉਣ ਦਾ ਫੈਸਲਾ ਲਿਆ ਹੈ। ਰਾਜਪੂਤ ਸਮਾਜ ਦੀਆਂ ਔਰਤਾਂ ਨੇ ਦੁਰਗ 'ਤੇ ਨਾਰਾਜ਼ਗੀ ਦਿਖਾਈ ਅਤੇ ਤਲਵਾਰਾਂ ਵੀ ਲਹਿਰਾਈਆਂ। ਔਰਤਾਂ ਨੇ ਕਿਲੇ ਦੇ ਹੇਠਾਂ ਬਣੇ ਜੌਹਰ ਭਵਨ 'ਚ ਵੇਦੀਆਂ 'ਚ ਅੱਗ ਭੜਕਾਈ ਅਤੇ ਤਲਵਾਰਾਂ ਲਏ ਕਿਲੇ 'ਤੇ ਪੁੱਜ ਗਈਆਂ ਅਤੇ ਜੌਹਰ ਸਥਾਨ 'ਤੇ ਪ੍ਰਦਰਸ਼ਨ ਕੀਤਾ। ਇਹ ਪਹਿਲਾ ਮੌਕਾ ਹੈ ਕਿ ਚਿਤੌੜਗੜ੍ਹ ਦੁਰਗ ਅੰਦੋਲਨ ਕਾਰਨ ਬੰਦ ਕੀਤਾ ਗਿਆ।


Related News