ਸ਼ਹਿਰ ਦੀਆਂ ਗਲੀਆਂ 'ਚ ਝਾੜੂ ਲਾਉਂਦੀ ਸੀ ਚਿੰਤਾ ਦੇਵੀ, ਲੋਕਾਂ ਨੇ ਦਿੱਤਾ ਵੱਡਾ ਮਾਣ

Monday, Jan 02, 2023 - 11:17 AM (IST)

ਨੈਸ਼ਨਲ ਡੈਸਕ- ਬਿਹਾਰ ਨਗਰ ਨਿਗਮ ਚੋਣਾਂ ’ਚ ਗਯਾ ਦੀ ਜਨਤਾ ਨੇ ਇੱਥੇ 40 ਸਾਲਾਂ ਤੱਕ ਗਯਾ ਨਗਰ ਨਿਗਮ ਦੀਆਂ ਗਲੀਆਂ ’ਚ ਝਾੜੂ ਲਾਉਣ ਵਾਲੀ ਔਰਤ ਨੂੰ ਡਿਪਟੀ ਮੇਅਰ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ। ਚਿੰਤਾ ਦੇਵੀ ਗਯਾ ਨਗਰ ਨਿਗਮ ਦੀ ਡਿਪਟੀ ਮੇਅਰ ਚੁਣੀ ਗਈ ਹੈ। ਚਿੰਤਾ ਦੇਵੀ ਨਗਰ ਨਿਗਮ ਵਿਚ ਬੀਤੇ 40 ਸਾਲਾਂ ਤੋਂ ਸਫਾਈ ਕਰਮਚਾਰੀ ਵਜੋਂ ਕੰਮ ਕਰਦੀ ਸੀ। ਆਪਣੇ ਕੰਮ ਦੇ ਨਾਲ-ਨਾਲ ਉਹ ਗਯਾ ਵਿਚ ਸਵੱਛਤਾ ਦਾ ਸੰਦੇਸ਼ ਵੀ ਦਿੰਦੀ ਸੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਜਿਹਾ ਸੰਦੇਸ਼ ਦਿੱਤਾ ਕਿ ਲੋਕ ਉਨ੍ਹਾਂ ਦੇ ਮੁਰੀਦ ਹੋ ਗਏ ਅਤੇ ਉਨ੍ਹਾਂ ਨੂੰ ਡਿਪਟੀ ਮੇਅਰ ਦੇ ਅਹੁਦੇ ’ਤੇ ਬਿਠਾ ਦਿੱਤਾ।

ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ

ਸੇਵਾਮੁਕਤ ਹੋਈ ਤਾਂ ਸਬਜ਼ੀ ਵੇਚਣ ਲੱਗੀ

ਚਿੰਤਾ ਦੇਵੀ ਰੋਜ਼ਾਨਾ ਕੂੜਾ ਚੁੱਕਣ ਅਤੇ ਝਾੜੂ ਲਾਉਣ ਦਾ ਕੰਮ ਕਰਦੀ ਸੀ। ਉਹ ਸਬਜ਼ੀ ਵੇਚਣ ਦਾ ਕੰਮ ਵੀ ਕਰਦੀ ਸੀ ਪਰ ਇਸ ਵਾਰ ਗਯਾ ਨਗਰ ਨਿਗਮ ਦੇ ਡਿਪਟੀ ਮੇਅਰ ਦਾ ਅਹੁਦਾ ਰਾਖਵਾਂ ਹੋਣ ਕਾਰਨ ਚਿੰਤਾ ਦੇਵੀ ਚੋਣ ਮੈਦਾਨ ’ਚ ਉਤਰੀ ਅਤੇ ਜਨਤਾ ਦੇ ਪੂਰਨ ਸਹਿਯੋਗ ਨਾਲ ਰਿਕਾਰਡਤੋੜ ਵੋਟਾਂ ਨਾਲ ਜਿੱਤ ਦਰਜ ਕੀਤੀ। ਗਯਾ ਦੇ ਸਾਬਕਾ ਡਿਪਟੀ ਮੇਅਰ ਮੋਹਨ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਚਿੰਤਾ ਦੇਵੀ ਨੇ ਗਯਾ ’ਚ ਮੈਲਾ ਢੋਣ ਦਾ ਕੰਮ ਵੀ ਕੀਤਾ ਸੀ। 

PunjabKesari

ਲੋਕ ਇੰਨੀ ਇੱਜ਼ਤ ਦੇਣਗੇ, ਸੋਚਿਆ ਨਹੀਂ ਸੀ

ਸਾਲ 2020 ਤੱਕ ਚਿੰਤਾ ਦੇਵੀ ਝਾੜੂ ਫੇਰਦੀ ਰਹੀ। ਉਸ ਤੋਂ ਬਾਅਦ ਜਦੋਂ ਉਹ ਸੇਵਾਮੁਕਤ ਹੋਈ ਤਾਂ ਸਬਜ਼ੀਆਂ ਵੇਚਣ ਲੱਗੀ ਪਰ ਸਫਾਈ ਨੂੰ ਲੈ ਕੇ ਸੁਚੇਤ ਰਹੀ। ਚੋਣਾਂ ਵਿਚ ਮਿਲੇ ਸਮਰਥਨ ਤੋਂ ਭਾਵੁਕ ਹੋ ਕੇ ਚਿੰਤਾ ਦੇਵੀ ਕਹਿੰਦੀ ਹੈ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇੱਥੋਂ ਤੱਕ ਦੀ ਯਾਤਰਾ ਵੀ ਤੈਅ ਕਰੇਗੀ। ਉਹ ਕਹਿੰਦੀ ਹੈ ਕਿ ਲੋਕ ਇੰਨੀ ਇੱਜ਼ਤ ਦੇਣਗੇ, ਨਹੀਂ ਸੋਚਿਆ ਸੀ।

ਇਹ ਵੀ ਪੜ੍ਹੋ- ਸ਼ਿਰਡੀ ਜਾ ਰਹੇ ਜੋੜੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਦੇ ਸਿਰੋਂ ਉੱਠਿਆ ਮਾਂ-ਪਿਓ ਦਾ ਸਾਇਆ

PunjabKesari

ਪਤੀ ਦਾ ਹੋ ਚੁੱਕਾ ਹੈ ਦਿਹਾਂਤ

ਚਿੰਤਾ ਦੇਵੀ ਨੇ ਨਿਕਿਤਾ ਰਜਕ ਨੂੰ 27 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਚਿੰਤਾ ਦੇਵੀ ਦੇ ਪਤੀ ਦਾ ਦਿਹਾਂਤ ਹੋ ਗਿਆ ਹੈ ਪਰ ਸ਼ਹਿਰ ਨੂੰ ਸਾਫ਼ ਰੱਖਣ ਦਾ ਉਨ੍ਹਾਂ ਨੇ ਆਪਣਾ ਕੰਮ ਕਦੇ ਨਹੀਂ ਛੱਡਿਆ। ਉਨ੍ਹਾਂ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਅਤੇ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ। ਅੱਜ ਇਸੇ ਦਾ ਨਤੀਜਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਡਿਪਟੀ ਮੇਅਰ ਦੀ ਕੁਰਸੀ ਤੱਕ ਪਹੁੰਚਾ ਕੇ ਇਹ ਸੰਦੇਸ਼ ਦੇ ਦਿੱਤਾ ਕਿ ਲੋਕਤੰਤਰ ’ਚ ਸਫਾਈ ਕਰਮਚਾਰੀ ਵੀ ਉੱਚ ਅਹੁਦੇ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ-  ਓਮੀਕ੍ਰੋਨ ਤੋਂ ਵੀ ਖ਼ਤਰਨਾਕ ਸਬ-ਵੈਰੀਐਂਟ XBB.1.5 ਦੀ ਭਾਰਤ 'ਚ ਦਸਤਕ, ਗੁਜਰਾਤ 'ਚ ਮਿਲਿਆ ਪਹਿਲਾ ਕੇਸ

 


Tanu

Content Editor

Related News