ਚੀਨੀ Apps ਕਿਉਂ ਹਨ ‘ਖ਼ਤਕਨਾਕ’, ਜਾਣੋ ਕਿਵੇਂ ਪਹੁੰਚਾਉਂਦੇ ਹਨ ਨੁਕਸਾਨ

06/18/2020 1:45:56 PM

ਗੈਜੇਟ ਡੈਸਕ– ਚੀਨੀ ਮੋਬਾਇਲ ਐਪਲੀਕੇਸ਼ਨ ਬਣਾਉਣ ਵਾਲੀਆਂ ਕੰਪਨੀਆਂ ਲਈ ਭਾਰਤ ਇਕ ਉਭਰਦਾ ਹੋਇਆ ਬਾਜ਼ਾਰ ਹੈ। ਟਿਕਟਾਕ ਤੋਂ ਲੈ ਕੇ ਯੂ.ਸੀ. ਬ੍ਰਾਊਜ਼ਰ ਅਤੇ ਹੈਲੋ ਐਪ ਤਕ ਤਮਾਮ ਚੀਨੀ ਐਪਸ ਭਾਰਤ ’ਚ ਕਾਫ਼ੀ ਪ੍ਰਸਿੱਧ ਹੋ ਗਏ ਹਨ। ਹਾਲਾਂਕਿ, ਇਨ੍ਹਾਂ ਐਪਸ ਦੀ ਵਰਤੋਂ ਤੁਹਾਡੇ ਲਈ ‘ਖ਼ਤਰਨਾਕ’ ਸਾਬਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਰਿਪੋਰਟਾਂ ਦੇ ਹਵਾਲੇ ਤੋਂ ਸਮਝਾਉਣ ਜਾ ਰਹੇ ਹਾਂ ਕਿ ਚੀਨੀ ਐਪਸ ਕਿਉਂ ਖ਼ਤਰਨਾਕ ਹੁੰਦੇ ਹਨ ਅਤੇ ਇਹ ਸਾਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੇ ਹਨ। 

ਮੰਗਿਆ ਜਾਂਦਾ ਹੈ ਗੈਰ-ਜ਼ਰੂਰੀ ਐਕਸੈਸ
ਇਕ ਇਨਫਾਰਮੇਸ਼ਨ ਸਕਿਓਰਿਟੀ ਫਰਮ ਦੇ ਅਧਿਐਨ ’ਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ ਕਿ Helo, Shareit ਅਤੇ UC ਬ੍ਰਾਊਜ਼ਰ ਵਰਗੇ 10 ’ਚੋਂ 6 ਪ੍ਰਸਿੱਧ ਚੀਨੀ ਐਪਸ ਤੁਹਾਡੇ ਕੋਲੋਂ ਕੈਮਰਾ ਅਤੇ ਮਾਈਕ੍ਰੋਫੋਨ ਦਾ ਐਕਸੈਸ ਮੰਗਦੇ ਹਨ, ਜਦਕਿ ਇਨ੍ਹਾਂ ਐਪਸ ’ਚ ਇਸ ਤਰ੍ਹਾਂ ਦੇ ਐਕਸੈਸ ਦਾ ਕੋਈ ਕੰਮ ਨਹੀਂ ਹੈ। ਪੁਣੇ ਦੀ Arrka Consulting ਦੇ ਸਹਿ-ਸੰਸਥਾਪਕ ਸੰਦੀਪ ਰਾਵ ਨੇ ਕਿਹਾ ਕਿ ਇਹ ਦੁਨੀਆ ਦੇ ਟਾਪ-5- ਐਪਸ ਦੁਆਰਾ ਮੰਗੀ ਗਈ ਮਨਜ਼ੂਰੀ ਤੋਂ ਵੀ 45 ਫ਼ੀਸਦੀ ਜ਼ਿਆਦਾ ਹੈ। 

PunjabKesari

ਵੇਖਣ ’ਚ ਆਇਆ ਹੈ ਕਿ ਜ਼ਿਆਦਾਤਰ ਚੀਨੀ ਐਪਸ ਲੋਕੇਸ਼ਨ ਦਾ ਐਕਸੈਸ ਮੰਗਦੇ ਹਨ। Arrka Consulting ਦੀ ਸਹਿ-ਸੰਸਥਾਪਕ ਸ਼ਿਵਾਂਗੀ ਨਾਡਕਰਣੀ ਮੁਤਾਬਕ, ਯੂ.ਸੀ. ਬ੍ਰਾਊਜ਼ਰ ਯੂਜ਼ਰਸ ਕੋਲੋਂ ਲੋਕੇਸ਼ਨ ਦਾ ਐਕਸੈਸ ਮੰਗਦਾ ਹੈ, ਤਾਂ ਜੋ ਪਤਾ ਕਰ ਸਕੇ ਕਿ ਵਿਅਕਤੀ ਕਿਥੋਂ ਜਾਣਕਾਰੀ ਸਰਚ ਕਰ ਰਿਹਾ ਹੈ। ਇਸ ਤਰ੍ਹਾਂ ਦਾ ਐਕਸੈਸ ਕੈਬ ਸੇਵਾ ਜਾਂ ਫੂਡ ਡਿਲਿਵਰੀ ਦੇਣ ਵਾਲੇ ਐਪਸ ਲਈ ਜ਼ਰੂਰੀ ਹੋ ਸਕਦਾ ਹੈ, ਯੂ.ਸੀ. ਬ੍ਰਾਊਜ਼ਰ ਨੇ ਇਸ ਦਾ ਕੀ ਕਰਨਾ ਹੈ?

ਕਿਹੜਾ ਐਪ, ਕਿਥੇ ਭੇਜ ਰਿਹਾ ਡਾਟਾ
ਅਧਿਐਨ ’ਚ ਪਤਾ ਲੱਗਾ ਹੈ ਕਿ ਇਹ ਐਪਸ ਯੂਜ਼ਰਸ ਦਾ ਡਾਟਾ ਕਰੀਬ 7 ਵਿਦੇਸ਼ੀ ਏਜੰਸੀਆਂ ਨੂੰ ਭੇਜਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ 69 ਫ਼ੀਸਦੀ ਡਾਟਾ ਯੂ.ਐੱਸ. ਭੇਜਿਆ ਜਾਂਦਾ ਹੈ। ਰਿਪੋਰਟ ਮੁਤਾਬਕ, ਟਿਕਟਾਕ ਆਪਣਾ ਡਾਟਾ ਚਾਈਨਾ ਟੈਲੀਕਾਮ ਨੂੰ ਭੇਜਦਾ ਹੈ, ਉਥੇ ਹੀ ਵੀਗੋ ਵੀਡੀਓ ਆਪਣਾ ਡਾਟਾ Tencent, ਬਿਊਟੀਪਲੱਸ ਆਪਣਾ ਡਾਟਾ Meitu ਅਤੇ QQ ਤੇ UC ਬ੍ਰਾਊਜ਼ਰ ਡਾਟਾ ਨੂੰ ਆਪਣੀ ਮਲਕੀਅਤ ਵਾਲੀ ਕੰਪਨੀ ਅਲੀਬਾਬਾ ਤਕ ਪਹੁੰਚਾਉਂਦੇ ਹਨ। 

PunjabKesari

ਜਾਸੂਸੀ ਕਰਨਾ ਦੇ ਵੀ ਦੋਸ਼
ਚੀਨੀ ਐਪਸ ’ਤੇ ਜਾਸੂਸੀ ਅਤੇ ਧੋਖਾਥੜੀ ਕਰਨ ਦੇ ਦੋਸ਼ ਵੀ ਲਗਦੇ ਰਹੇ ਹਨ। 2017 ’ਚ ਭਾਰਤੀ ਇੰਟੈਲੀਜੈਂਸ ਏਜੰਸੀ ਨੇ ਅਜਿਹੇ 42 ਮੋਬਾਇਲ ਐਪਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ ਜੋ ਚੀਨੀ ਡਿਵੈਲਪਰਾਂ ਨੇ ਤਿਆਰ ਕੀਤੇ ਹੋਣ ਜਾਂ ਚੀਨ ਨਾਲ ਇਨ੍ਹਾਂ ਦਾ ਕੋਈ ਲਿੰਕ ਹੋਵੇ। ਚਿਤਾਵਨੀ ਭਾਰਤੀ ਭਾਰਤੀ ਫ਼ੌਜ ਅਤੇ ਅਰਧ ਸੈਨਿਕ ਬੱਲ ਲਈ ਜਾਰੀ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਐਪਸ ਜਾਸੂਸੀ ਕਰ ਸਕਦੇ ਹਨ ਅਤੇ ਸਾਈਬਰ ਹਮਲੇ ਕਰਨ ਦੀ ਸਮਰੱਥਾ ਰੱਖਦੇ ਹਨ। 

PunjabKesari

ਬੈਂਕ ਖਾਤਾ ਹੋ ਸਕਦਾ ਹੈ ਖਾਲ਼ੀ
ਹਾਲ ਹੀ ’ਚ ਆਈ Upstream ਦੀ ਰਿਪੋਰਟ ਮੁਤਾਬਕ, ਪ੍ਰਸਿੱਧ ਚੀਨੀ ਐਪ Snaptube ’ਤੇ ਉਪਭੋਗਤਾਵਾਂ ਨੂੰ ਚੂਨਾ ਲਗਾਉਣ ਦੇ ਦੋਸ਼ ਲੱਗੇ ਹਨ। ਰਿਪੋਰਟ ’ਚ ਕਿਹਾ ਗਿਆ ਸੀ ਕਿ ਇਹ ਐਪ ਬਿਨ੍ਹਾਂ ਮਨਜ਼ੂਰੀ ਦੇ ਹੀ ਉਪਭੋਗਤਾਵਾਂ ਨੂੰ ਪ੍ਰੀਮੀਅਮ ਸਰਵਿਸ ਲਈ ਸਾਈਨ-ਅਪ ਕਰ ਦਿੰਦਾ ਹੈ। ਨਾਲ ਹੀ ਵਿਗਿਆਪਨਾਂ ਨੂੰ ਡਾਊਨਲੋਡ ਅਤੇ ਕਲਿੱਕ ਵੀ ਕਰਵਾ ਦਿੰਦਾ ਹੈ। ਰਿਪੋਰਟ ਮੁਤਾਬਕ, ਪਿਛਲੇ ਸਾਲ 7 ਕਰੋੜ ਤੋਂ ਜ਼ਿਆਦਾ ਫਰਾਡ ਟ੍ਰਾਂਜੈਕਸ਼ਨ ਸਨੈਪਟਿਊਡ ਜ਼ਰੀਏ ਕੀਤੀਆਂ ਗਈਆਂ ਸਨ। 


Rakesh

Content Editor

Related News