ਸਸਤਾ ਨਹੀਂ ਹੈ ਚਾਈਨੀਜ਼ ਸਾਮਾਨ, ਬਾਈਕਾਟ ਨਾਲ ਨਹੀਂ ਵਧੇਗੀ ਮਹਿੰਗਾਈ
Tuesday, Jun 30, 2020 - 02:18 AM (IST)
ਨਵੀਂ ਦਿੱਲੀ – ਸਰਹੱਦ ’ਤੇ ਵੱਧਦੇ ਤਣਾਅ ਦਰਮਿਆਨ ਭਾਰਤ ’ਚ ਚੀਨ ਦੇ ਉਤਪਾਦਾਂ ਦਾ ਬਾਈਕਾਟ ਸ਼ੁਰੂ ਹੋ ਗਿਆ ਹੈ। ਨਾਲ ਹੀ ਸਰਕਾਰ ਨੇ ਚੀਨ ਦੇ ਉਤਪਾਦਾਂ ਦੀ ਸਖ਼ਤ ਜਾਂਚ ਅਤੇ ਦੇਸ਼ ’ਚ ਹੀ ਨਿਰਮਾਣ ਨੂੰ ਬੜਾਵਾ ਦੇਣ ਲਈ ਕਈ ਕਦਮ ਚੁੱਕੇ ਹਨ। ਇਸ ਦਰਮਿਆਨ ਪ੍ਰਚੂਨ ਕਾਰੋਬਾਰੀਆਂ ਦੇ ਸੰਗਠਨ ਕੈਟ ਦੇ ਸਕੱਤਰ ਜਨਰਲ ਪ੍ਰਵੀਣ ਖੰਡੇਲਵਾਲ ਨੇ ਕਿਹਾ ਹੈ ਕਿ ਚੀਨ ਦੇ ਉਤਪਾਦਾਂ ਦੇ ਬਾਈਕਾਟ ਨਾਲ ਦੇਸ਼ ’ਚ ਉਤਪਾਦਾਂ ਦੇ ਰੇਟ ਵਧਣ ਦਾ ਖਦਸ਼ਾ ਅਰਥਹੀਣ ਹੈ। ਖੰਡੇਲਵਾਲ ਦਾ ਕਹਿਣਾ ਹੈ ਕਿ 80 ਫ਼ੀਸਦੀ ਉਤਪਾਦਾਂ ਦੀ ਕੀਮਤ ਚੀਨ ਅਤੇ ਭਾਰਤ ’ਚ ਬਰਾਬਰ ਹਨ। ਖੰਡੇਲਵਾਲ ਦਾ ਕਹਿਣਾ ਹੈ ਕਿ ਸਰਕਾਰ, ਉਦਯੋਗ, ਵਪਾਰ ਮਿਲ ਕੇ ਕੰਮ ਕਰਨ ਤਾਂ ਚੀਨ ’ਤੇ ਨਿਰਭਰਤਾ ਜ਼ੀਰੋ ਹੋ ਸਕਦੀ ਹੈ।
90 ਦੇ ਦਹਾਕੇ ਦੇ ਅੰਤਮ ਸਾਲਾਂ ’ਚ ਚੀਨ ਨੇ ਭਾਰਤੀ ਬਾਜ਼ਾਰ ਦਾ ਅਧਿਐਨ ਕੀਤਾ। ਖਪਤਕਾਰਾਂ ਦੇ ਵਰਤਾਓ ਨਾਲ ਉਨ੍ਹਾਂ ਜਾਣਿਆ ਕਿ ਸਸਤੇ ਉਤਪਾਦਾਂ ਰਾਹੀਂ ਉਹ ਭਾਰਤੀ ਬਾਜ਼ਾਰ ’ਤੇ ਕਬਜ਼ਾ ਕਰ ਸਕਦੇ ਹਨ। ਇਥੋਂ ਤੱਕ ਕਿ ਉਸ ਨੇ ਹੋਲੀ, ਦੀਵਾਲੀ ਵਰਗੇ ਤਿਓਹਾਰਾਂ ਲਈ ਵੀ ਸਾਮਾਨ ਡੰਪ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਸਾਮਾਨ ਦੇ ਸਸਤਾ ਹੋਣ ਦਾ ਖੂਬ ਪ੍ਰਚਾਰ ਕੀਤਾ।
ਇਥੇ ਹੈ ਚੀਨ ਦੇ ਨਿਰਭਰਤਾ
ਉਤਪਾਦ ਦਰਾਮਦ | (ਫੀਸਦੀ ’ਚ) |
ਇਲੈਕਟ੍ਰਾਨਿਕਸ | 45 |
ਮਸ਼ੀਨਰੀ | 32 |
ਆਰਗਨਿਕ ਕੈਮੀਕਲ | 38 |
ਫਰਨੀਚਰ | 57 |
ਖਾਦ | 28 |
ਵਾਹਨ ਯੰਤਰ | 25 |
ਦਵਾਈਆਂ | 68 |
ਪੀ. ਪੀ. ਈ. ਕਿੱਟ-ਮਾਸਕ ਉਤਪਾਦਕ ਬਣ ਕੇ ਦਿਖਾਇਆ
ਤਾਈਵਾਨ, ਵੀਅਤਨਾਮ, ਜਾਪਾਨ, ਦੱਖਣੀ ਕੋਰੀਆ, ਜਰਮਨੀ ਅਤੇ ਇਥੋਂ ਤੱਕ ਕਿ ਆਸਟ੍ਰੇਲੀਆ ਤੋਂ ਵੀ ਦਰਾਮਦ ਵਧਾ ਕੇ ਚੀਨ ’ਤੇ ਨਿਰਭਰਤਾ ਘੱਟ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਦੇਸ਼ ’ਚ ਹੀ ਕਾਫੀ ਚੀਜਾਂ ਦਾ ਉਤਪਾਦਨ ਕਰ ਸਕਦੇ ਹਾਂ। ਕੋਵਿਡ-19 ਤੋਂ ਪਹਿਲਾਂ ਦੇਸ਼ ’ਚ ਕਿਸੇ ਨੇ ਪੀ. ਪੀ. ਈ. ਕਿੱਟ. ਮਾਸਕ ਜਾਂ ਵੈਂਟੀਲੇਟਰ ਦੇ ਉਤਪਾਦਨ ਬਾਰੇ ਨਹੀਂ ਸੋਚਿਆ ਸੀ। ਅੱਜ ਇਨ੍ਹਾਂ ਦੇ ਉਤਪਾਦਨ ’ਚ ਅਸੀਂ ਦੁਨੀਆ ਦੇ ਕਈ ਦੇਸ਼ਾਂ ਤੋਂ ਅੱਗੇ ਨਿਕਲ ਗਏ ਹਾਂ। ਅਸੀਂ ਕਿਸੇ ਵੀ ਚੀਜ ਦਾ ਉਤਪਾਦਨ ਕਰ ਸਕਦੇ ਹਾਂ ਅਤੇ ਦੂਜੇ ਦੇਸ਼ਾਂ ਨੂੰ ਉਨ੍ਹਾਂ ਦੀ ਬਰਾਮਦ ਵੀ ਕਰ ਸਕਦੇ ਹਾਂ।
ਇਸ ਤਰ੍ਹਾਂ ਬਣੇ ਰਣਨੀਤੀ
ਕੈਟ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਉਦਯੋਗ ਚੀਨ ਤੋਂ ਦਰਾਮਦ ’ਤੇ ਆਪਣੀ ਨਿਰਭਰਤਾ ਘਟਾਉਣ। ਸਰਕਾਰ ਉਦਯੋਗਾਂ ਲਈ ਹਰੇਕ ਜ਼ਿਲੇ ’ਚ ਘੱਟ ਤੋਂ ਘੱਟ 50 ਏਕੜ ਜ਼ਮੀਨ ਚਿੰਨ੍ਹਿਤ ਕਰੇ। ਉਥੇ ਅਸੀਂ ਆਪਣੀਆਂ ਨਿਰਮਾਣ ਇਕਾਈਆਂ ਲਗਾ ਸਕਦੇ ਹਾਂ। ਭਾਰਤ ’ਚ ਮਜ਼ਦੂਰ ਸਸਤਾ ਹੈ, ਜ਼ਮੀਨ ਉਪਲੱਬਧ ਹੈ, ਖਪਤ ਲਈ ਵੱਡੀ ਆਬਾਦੀ ਹੈ। ਜੇ ਸਭ ਮਿਲ ਕੇ ਚੱਲਣ ਤਾਂ ਨਿਸ਼ਚਿਤ ਤੌਰ ’ਤੇ ਅਸੀਂ ਅਗਲੇ 4-5 ਸਾਲ ’ਚ ਚੀਨ ਤੋਂ ਦਰਾਮਦ ਪੂਰੀ ਤਰ੍ਹਾਂ ਖਤਮ ਕਰ ਸਕਦੇ ਹਾਂ।
ਟਾਟਾ-ਅੰਬਾਨੀ ਤੋਂ ਮਦਦ ਦੀ ਅਪੀਲ
ਕੈਟ ਨੇ ਚੀਨ ਦੇ ਉਤਪਾਦਾਂ ਦੇ ਬਾਈਕਾਟ ਦੀ ਮੁਹਿੰਮ ਲਈ ਮੁਕੇਸ਼ ਅੰਬਾਨੀ, ਰਤਨ ਟਾਟਾ ਤੋਂ ਲੈ ਕੇ ਸਾਰੇ ਵੱਡੇ ਉਦਯੋਗਪਤੀਆਂ ਦਾ ਸਮਰਥਨ ਮੰਗਿਆ ਹੈ। ਸੰਗਠਨ ਦਾ ਕਹਿਣਾ ਹੈ ਕਿ ਹੁਣ ਅਸੀਂ ਸਮਾਜ ਦੋ ਹੋਰ ਵਰਗਾਂ ਦੇ ਲੋਕਾਂ ਕੋਲ ਜਾ ਰਹੇ ਹਾਂ। ਸੰਗਠਨ ਨੇ 500 ਖੰਡ ਉਤਪਾਦਕਾਂ ਦੀ ਸੂਚੀ ਬਣਾਈ ਹੈ।