ਚੀਨ ਤੋਂ ਆ ਰਹੇ ਹਨ ਸ਼ੱਕੀ ਬੀਜਾਂ ਦੇ ਪਾਰਸਲ, ਕੇਂਦਰ ਸਰਕਾਰ ਨੇ ਕੀਤਾ ਅਲਰਟ

Sunday, Aug 09, 2020 - 12:14 PM (IST)

ਨਵੀਂ ਦਿੱਲੀ : ਕੇਂਦਰ ਨੇ ਸੂਬਾ ਸਰਕਾਰ ਦੇ ਨਾਲ-ਨਾਲ ਬੀਜ ਉਦਯੋਗ ਤਅਤੇ ਖੋਜ ਸੰਸਥਾਨਾਂ ਨੂੰ ਅਣਪਛਾਤੇ ਸਰੋਤਾਂ ਤੋਂ ਭਾਰਤ ਵਿਚ ਆਉਣ ਵਾਲ 'ਸ਼ੱਕੀ ਬੀਦ ਪਾਰਸਲਸ' ਦੇ ਬਾਰੇ ਵਿਚ ਸੁਚੇਤ ਰਹਿਣ ਨੂੰ ਕਿਹਾ ਹੈ, ਜੋ ਦੇਸ਼ ਦੀ ਜੈਵ ਵਿਭਿੰਨਤਾ ਲਈ ਖ਼ਤਰਾ ਹੋ ਸਕਦੇ ਹਨ। ਖੇਤੀਬਾੜੀ ਮੰਤਰਾਲਾ ਨੇ ਇਸ ਬਾਰੇ ਵਿਚ ਜਾਰੀ ਨਿਰਦੇਸ਼ ਵਿਚ ਕਿਹਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਸ਼ੱਕੀ ਬੀਜਾਂ ਦੇ ਹਜ਼ਾਰਾਂ ਪਾਰਸਲ ਭੇਜੇ ਗਏ ਹਨ। ਅਮਰੀਕਾ, ਕੈਨੇਡਾ, ਬ੍ਰਿਟੇਨ, ਨਿਊਜ਼ੀਲੈਂਡ, ਜਾਪਾਨ ਅਤੇ ਕੁੱਝ ਯੂਰਪੀ ਦੇਸ਼ਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਪਾਰਸਲ ਅਣਪਛਾਤੇ ਸਰੋਤਾਂ ਤੋਂ ਭੇਜੇ ਜਾ ਰਹੇ ਹਨ ਅਤੇ ਇਨ੍ਹਾਂ ਵਿਚ ਗੁੰਮਰਾਹਕੁੰਨ ਲੇਬਲ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਪੋਲੈਂਡ ਵਿਚ ਵੀ ਚੀਨ ਵਲੋਂ ਭੇਜੇ ਗਏ ਰਹੱਸਮਈ ਬੀਜ ਮਿਲਣ ਦੀਆਂ ਖਬਰਾਂ ਹਨ। ਪੋਲੈਂਡ 'ਚ ਰਹਿੰਦੀ ਇਕ ਔਰਤ ਨੂੰ ਵੀ ਇਹ ਪੈਕਟ ਮਿਲਿਆ ਜਿਸ ਉੱਤੇ ਚੀਨੀ ਭਾਸ਼ਾ ਵਿਚ ਕੁਝ ਲਿਖਿਆ ਹੋਇਆ ਸੀ। ਉਸ ਨੇ ਇਸ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਇਹ ਬੀਜਾਂ ਦਾ ਪੈਕਟ ਦੇ ਦਿੱਤਾ। ਦਿ ਸਟੇਟ ਪਲਾਂਟ ਹੈਲਥ ਐਂਡ ਸੀਡ ਇਨਸਪੈਕਸ਼ਨ ਸਰਵਿਸ ਦਾ ਕਹਿਣਾ ਹੈ ਕਿ ਇਹ ਬੀਜ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋ ਸਕਦੇ ਹਨ। ਹੋ ਸਕਦਾ ਹੈ ਕਿ ਇਸ ਨਾਲ ਹੋਰ ਫਸਲਾਂ ਨੂੰ ਭਿਆਨਕ ਨੁਕਸਾਨ ਪੁੱਜੇ ਜਾਂ ਫਿਰ ਇਨ੍ਹਾਂ ਬੀਜਾਂ ਦੇ ਅਸਰ ਨਾਲ ਲੋਕਾਂ ਨੂੰ ਨੁਕਸਾਨ ਪੁੱਜ ਸਕਦਾ ਹੈ।

ਇਹ ਵੀ ਪੜ੍ਹੋ: ਚੀਨ 'ਚ ਹੁਣ 'ਬਿਊਬੋਨਿਕ ਪਲੇਗ' ਪਸਾਰ ਰਿਹੈ ਆਪਣੇ ਪੈਰ, 2 ਲੋਕਾਂ ਦੀ ਹੋਈ ਮੌਤ, ਅਲਰਟ ਜਾਰੀ

ਮੰਤਰਾਲਾ ਨੇ ਕਿਹਾ ਕਿ ਅਮਰੀਕਾ ਦੇ ਖੇਤੀਬਾੜੀ ਵਿਭਾਗ ( USDA) ਨੇ ਇਨ੍ਹਾਂ ਨੂੰ ਬੀਜ ਵਿਕਰੀ ਦੇ ਫਰਜ਼ੀ ਅੰਕੜੇ ਦਿਖਾਉਣ ਦਾ ਘੋਟਾਲਾ (brushing scam) ਅਤੇ ਖੇਤੀਬਾੜੀ ਤਸਕਰੀ ਕਰਾਰ ਦਿੱਤਾ ਹੈ। ਯੂ.ਐਸ.ਡੀ.ਏ. ਦਾ ਵੀ ਕਹਿਣਾ ਹੈ ਕਿ ਸ਼ੱਕੀ ਸੀਡ ਪਾਰਸਲਸ ਵਿਚ ਅਜਿਹੇ ਬੀਜ ਜਾਂ ਪੈਥੋਜਨ ਹੋ ਸਕਦੇ ਹਨ ਜੋ ਵਾਤਾਵਰਣ, ਖੇਤੀ ਅਤੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ। ਇਸ ਤਰ੍ਹਾਂ ਦੇ ਸੀਡ ਪਾਰਸਲ ਦੇਸ਼ ਦੀ ਜੈਵ ਵਿਭਿੰਨਤਾ ਲਈ ਖ਼ਤਰਾ ਹੋ ਸਕਦੇ ਹਨ। ਇਸ ਲਈ ਸਾਰੇ ਸੂਬਿਆਂ ਦੇ ਖੇਤੀਬਾੜੀ ਵਿਭਾਗਾਂ, ਰਾਜ ਖੇਤੀਬਾੜੀ ਯੂਨੀਵਰਸਿਟੀਆਂ, ਸੀਡ ਐਸੋਸੀਏਸ਼ਨਾਂ, ਸਟੇਟ ਸੀਡ ਸਰਟੀਫਿਕੇਸ਼ਨ ਏਜੰਸੀਆਂ , ਸੀਡ ਕਾਰਪੋਰੇਸ਼ਨਾਂ ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਅਤੇ ਉਸ ਦੇ ਸੰਸਥਾਨਾਂ ਨੂੰ ਅਜਿਹੇ ਸ਼ੱਕੀ ਪਾਰਸਲਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਇਸ ਦੇਸ਼ ਵਿਚ ਕੋਰੋਨਾ ਪੀੜਤ ਹੋਣ ਵਾਲਿਆਂ ਨੂੰ ਮਿਲਣਗੇ 94 ਹਜ਼ਾਰ ਰੁਪਏ

ਖੇਤੀਬਾੜੀ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ, 'ਅਸੀਂ ਪਹਿਲਾਂ ਹੀ ਚੀਨ ਤੋਂ ਪੈਦਾ ਹੋਈ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਹਾਂ। ਹੁਣ ਜੇਕਰ ਬੀਜਾਂ ਜ਼ਰੀਏ ਕੋਈ ਮਹਾਮਾਰੀ ਆਉਂਦੀ ਹੈ ਤਾਂ ਫਿਰ ਇਸ ਨੂੰ ਸੰਭਾਲਨਾ ਮੁਸ਼ਕਲ ਹੋ ਜਾਵੇਗਾ। ਸਾਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ।'  ਖੇਤੀਬਾੜੀ ਮੰਤਰਾਲਾ ਦੇ ਨਿਰਦੇਸ਼ ਤੇ ਟਿੱਪਣੀ ਕਰਦੇ ਹੋਏ ਫੈਡਰੇਸ਼ਨ ਆਫ ਸੀਡ ਇੰਡਸਟਰੀ ਇਨ ਇੰਡੀਆ ਦੇ ਡਾਇਰੈਕਟਰ ਜਨਰਲ ਰਾਮ ਕੌਦਿਨਯ ਨੇ ਕਿਹਾ ਕਿ, 'ਅਜੇ ਇਹ ਸਿਰਫ਼ ਅਲਰਟ ਹੈ ਕਿ ਬੀਜਾਂ ਜ਼ਰੀਏ ਪਲਾਂਟ ਡਿਸੀਜਜ ਨੂੰ ਫੈਲਾਇਆ ਜਾ ਸਕਦਾ ਹੈ। ਇਸ ਨੂੰ ਬੀਜ ਅੱਤਵਾਦ ਕਹਿਣਾ ਠੀਕ ਨਹੀਂ ਹੈ। ਬੀਜ ਕਿਹੜੀਆਂ ਬੀਮਾਰੀਆਂ ਲਿਆ ਸਕਦੇ ਹਨ ਇਸ ਦੀ ਇਕ ਸੀਮਾ ਹੈ ਪਰ ਫਿਰ ਵੀ ਖ਼ਤਰਾ ਤਾਂ ਹੈ।' ਉਨ੍ਹਾਂ ਕਿਹਾ ਕਿ ਅਜਿਹੇ ਪਾਰਸਲਸ ਜ਼ਰੀਏ ਆਉਣ ਵਾਲੇ ਬੀਜ ਖਰਪਤਵਾਰ ਹੋ ਸਕਦੇ ਹਨ ਜੋ ਭਾਰਤ ਦੇ ਮੂਲ ਦਰਖਤ-ਪੌਦਿਆਂ ਲਈ ਖ਼ਤਰਨਾਕ ਹੋ ਸਕਦੇ ਹਨ ।

ਇਹ ਵੀ ਪੜ੍ਹੋ: ਚੀਨ ਤੋਂ ਆ ਰਹੇ ਹਨ ਸ਼ੱਕੀ ਬੀਜਾਂ ਦੇ ਪਾਰਸਲ, ਕੇਂਦਰ ਸਰਕਾਰ ਨੇ ਕੀਤਾ ਅਲਰਟ


cherry

Content Editor

Related News