ਕੋਰੋਨਾ ਨਾਲ ਜੰਗ ਲਈ ਚੀਨ ਨੇ ਭਾਰਤ ਨੂੰ ਦਿੱਤੇ 1.70 ਲੱਖ PPE ਸੂਟ

Monday, Apr 06, 2020 - 11:28 PM (IST)

ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਸਰਕਾਰੀ ਪੱਧਰ 'ਤੇ ਕਈ ਕੋਸ਼ਿਸ਼ਾਂ ਹੋ ਰਹੀਆਂ ਹਨ। ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਜ਼ਰੂਰੀ ਸਰੋਤ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੌਰਾਨ ਚੀਨ ਨੇ ਭਾਰਤ ਨੂੰ ਕਰੀਬ 1.70 ਲੱਖ ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ (ਪੀ.ਪੀ.ਈ.) ਦੇ ਸੁਰੱਖਿਆ ਸੂਟ ਦਿੱਤੇ ਹਨ। ਸਿਹਤ ਮੰਤਰਾਲਾ ਮੁਤਾਬਕ ਭਾਰਤ ਨੂੰ ਇਙ ਸਾਰੇ ਸੂਟ ਸੋਮਵਾਰ ਨੂੰ ਮਿਲ ਗਏ ਹਨ।

ਸਿਹਤ ਮੰਤਰਾਲਾ ਮੁਤਾਬਕ ਘੇਰਲੂ ਪੱਧਰ 'ਤੇ ਵੀ 20 ਹਜ਼ਾਰ ਪੀ.ਪੀ.ਈ. ਸੂਟ ਪ੍ਰਾਪਤ ਹੋਏ ਹਨ। ਅਜਿਹੇ 'ਚ ਕੁਲ 1.90 ਪੀ.ਪੀ.ਈ. ਸੂਟ ਨੂੰ ਜਲਦ ਹਸਪਤਾਲਾਂ ਅਤੇ ਡਾਕਟਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਦੇਸ਼ 'ਚ ਪਹਿਲਾਂ ਤੋਂ ਹੀ ਮੌਜੂਦ ਸਮੇਂ 'ਚ 3,87,473 ਪੀ.ਪੀ.ਈ. ਸੁਰੱਖਿਆ ਸੂਟ ਮੁਹੱਈਆ ਉਪਲਬੱਧ ਹਨ। ਸਿਹਤ ਮੰਤਰਾਲਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਹੁਣ ਤਕ ਸੂਬਿਆਂ ਨੂੰ 2.94 ਪੀ.ਪੀ.ਈ. ਸੂਟ ਮੁਹੱਈਆ ਕਰਵਾਏ ਜਾ ਚੁੱਕੇ ਹਨ। ਨਾਲ ਹੀ ਸੂਬਿਆਂ ਨੂੰ 2 ਲੱਖ ਐੱਨ-95 ਮਾਸਕ ਵੀ ਭੇਜੇ ਜਾ ਰਹੇ ਹਨ। ਇਨ੍ਹਾਂ ਨੂੰ ਮਿਲਾ ਕੇ 20 ਲੱਖ ਐੱਲ-95 ਮਾਸਕ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਕੇਂਦਰ ਸਰਕਾਰ ਵੱਲੋਂ ਪਹਿਲਾਂ ਇਨ੍ਹਾਂ ਸੂਬਿਆਂ ਨੂੰ ਤਾਜਾ ਸਪਲਾਈ ਦਿੱਤੀ ਜਾ ਰਹੀ ਹੈ। ਜੋ ਕੋਰੋਨਾ ਵਾਇਰਸ ਨਾਲ ਜ਼ਿਆਦਾ ਜੂਝ ਰਹੇ ਹਨ। ਇਨ੍ਹਾਂ 'ਚ ਤਾਮਿਲਨਾਡੂ, ਮਹਾਰਾਸ਼ਟਰ, ਦਿੱਲੀ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਰਾਜਸਥਾਨ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਡੇ ਮੈਡੀਕਲ ਸੰਸਥਾਵਾਂ ਏਮਜ਼, ਸਫਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਰਿਮਸ, ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਇਨ੍ਹਾਂ ਚੀਜ਼ਾਂ ਨੂੰ ਭੇਜਿਆ ਜਾ ਰਿਹਾ ਹੈ।


Inder Prajapati

Content Editor

Related News