ਚੀਨ ਨੇ ਅਰੁਣਾਚਲ ਦੇ 3 ਖਿਡਾਰੀਆਂ ਦੀ ਐਂਟਰੀ ਰੋਕੀ, ਵਿਰੋਧ ’ਚ ਖੇਡ ਮੰਤਰੀ ਠਾਕੁਰ ਨੇ ਲਿਆ ਵੱਡਾ ਫ਼ੈਸਲਾ

Saturday, Sep 23, 2023 - 09:07 AM (IST)

ਚੀਨ ਨੇ ਅਰੁਣਾਚਲ ਦੇ 3 ਖਿਡਾਰੀਆਂ ਦੀ ਐਂਟਰੀ ਰੋਕੀ, ਵਿਰੋਧ ’ਚ ਖੇਡ ਮੰਤਰੀ ਠਾਕੁਰ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ (ਏਜੰਸੀਆਂ) - ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ 3 ਵੁਸ਼ੂ ਖਿਡਾਰੀਆਂ ਦੇ 19ਵੀਆਂ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਲਈ ਦੇਸ਼ ’ਚ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਨੇ ਚੀਨ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਚੀਨ ਦੇ ਇਸ ਕਦਮ ਦੇ ਵਿਰੋਧ ’ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਲਈ ਚੀਨ ਦਾ ਦੌਰਾ ਰੱਦ ਕਰ ਦਿੱਤਾ ਹੈ। ਅਰੁਣਾਚਲ ਪ੍ਰਦੇਸ਼ ਦੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਚੀਨ ਦੇ ਹਾਂਗਝੋਊ ਸ਼ਹਿਰ ਵਿਚ 19ਵੀਆਂ ਏਸ਼ੀਅਨ ਖੇਡਾਂ ਵਿਚ 24 ਸਤੰਬਰ ਨੂੰ ਹੋਣ ਵਾਲੀਆਂ ਵੁਸ਼ੂ ਗੇਮਜ਼ ਵਿਚ ਹਿੱਸਾ ਲੈਣਾ ਸੀ। ਤਿੰਨੇ ਖਿਡਾਰੀਆਂ ਦੇ ਨਾਂ ਨਯੇਮਾਨ ਵਾਂਗਸੂ, ਓਨਿਲੁ ਤੇਗਾ ਤੇ ਮੇਪੁੰਗ ਲਾਮਗੁ ਹਨ। ਏਸ਼ੀਅਨ ਖੇਡਾਂ 2023 ਦੀ ਸਮਾਗਮ ਕਮੇਟੀ ਨੇ ਖੇਡਾਂ ਵਿਚ ਭਾਗ ਲੈਣ ਲਈ ਮਨਜ਼ੂਰੀ ਦੇ ਦਿੱਤੀ ਸੀ। 2 ਐਥਲੀਟ ਆਪਣੇ ਏਕ੍ਰੀਡੇਸ਼ਨ ਕਾਰਡ ਡਾਊਨਲੋਡ ਨਹੀਂ ਕਰ ਸਕੇ ਜੋ ਚੀਨ ਵਿਚ ਐਂਟਰੀ ਲਈ ਵੀਜ਼ੇ ਦੇ ਰੂਪ ਵਿਚ ਕੰਮ ਕਰਦਾ ਹੈ। ਤੀਜੇ ਐਥਲੀਟ ਨੂੰ ਏਕ੍ਰੀਡੇਸ਼ਨ ਕਾਰਡ ਮਿਲ ਗਿਆ ਸੀ।

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਬਾਅਦ ਵਿਚ ਚੀਨ ਵਲੋਂ ਦੱਸਿਆ ਗਿਆ ਕਿ ਉਸ ਨੂੰ ਹਾਂਗਕਾਂਗ ਤੋਂ ਅੱਗੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ। ਤਿੰਨੇ ਖਿਡਾਰੀਆਂ ਨੂੰ 24 ਸਤੰਬਰ ਤੱਕ ਹਾਂਗਝੋਊ ਵਿਚ ਰਹਿਣਾ ਸੀ ਪਰ ਵੀਜ਼ਾ ਵਿਚ ਦੇਰੀ ਹੋਣ ਨਾਲ ਉਨ੍ਹਾਂ ਨੂੰ ਏਸ਼ੀਅਨ ਖੇਡਾਂ ’ਚੋਂ ਬਾਹਰ ਹੋਣਾ ਪਿਆ। ਵੁਸ਼ੂ ਟੀਮ ਦੇ ਬਾਕੀ ਖਿਡਾਰੀ ਚੀਨ ਲਈ ਰਵਾਨਾ ਹੋ ਗਏ।

ਚੀਨ ਕਈ ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਕਰਦਾ ਰਿਹਾ ਹੈ। ਭਾਰਤ ਦੇ ਇਸ ਹਿੱਸੇ ਨੂੰ ਚੀਨ ‘ਦੱਖਣੀ ਤਿੱਬਤ’ ਕਹਿਦਾ ਹੈ। ਸਤੰਬਰ, 2023 ਵਿਚ ਚੀਨ ਨੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਿਸ ਵਿਚ ਪੂਰਬ ਉੱਤਰ ਸੂਬੇ ਅਰੁਣਾਚਲ ਅਤੇ ਪੂਰਬੀ ਲੱਦਾਖ ਵਿਚ ਆਕਸਾਈਚਿਨ ਖੇਤਰ ਨੂੰ ਆਪਣੀ ਇਲਾਕੇ ਵਿਚ ਦਿਖਾਇਆ ਸੀ।

ਉਧਰ, ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਪ੍ਰਤੀ ਚੀਨ ਦੇ ਭੇਦਭਾਵਪੂਰਨ ਵਿਵਹਾਰ ਨੂੰ ਅਸੀਂ ਖਾਰਿਜ ਕਰਦੇ ਹਾਂ। ਚੀਨ ਦੀ ਕਾਰਵਾਈ ਏਸ਼ੀਅਨ ਖੇਡਾਂ ਦੀ ਭਾਵਨਾ ਅਤੇ ਸਮਾਗਮ ਦੇ ਨਿਯਮਾਂ ਦੀ ਉਲੰਘਣਾ ਹੈ।

ਇਹ ਵੀ ਪੜ੍ਹੋ : Whatsapp ਚੈਨਲ 'ਤੇ ਆਉਂਦੇ ਹੀ PM ਮੋਦੀ ਨੇ ਤੋੜਿਆ ਰਿਕਾਰਡ, ਜਾਣੋ ਕਿੰਨੇ ਜੁੜੇ ਫਾਲੋਅਰਸ

ਚੀਨ ਦੇ ਇਸ ਕਦਮ ਨਾਲ ਅਰੁਣਾਚਲ ਦੀ ਸਥਿਤੀ ਨਹੀਂ ਬਦਲੇਗੀ : ਰਿਜਿਜੂ

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਂ ਚੀਨ ਦੇ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ। ਅਰੁਣਾਚਲ ਪ੍ਰਦੇਸ਼ ਵਿਵਾਦਪੂਰਨ ਖੇਤਰ ਨਹੀਂ ਹੈ ਸਗੋਂ ਭਾਰਤ ਦਾ ਅਣਿਖੜਵਾਂ ਅੱਗ ਹੈ। ਚੀਨ ਦੇ ਇਸ ਕਦਮ ਨਾਲ ਸੂਬੇ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਏਗਾ। ਚੀਨ ਦੇ ਇਸ ਕਦਮ ’ਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਰੋਕ ਲਗਾਉਣੀ ਚਾਹੀਦੀ ਹੈ।

ਓ. ਸੀ. ਏ. ਉਪ ਪ੍ਰਧਾਨ ਨੇ ਕਿਹਾ- ਖਿਡਾਰੀਆਂ ਨੇ ਵੀਜ਼ਾ ਲੈਣ ਤੋਂ ਕੀਤਾ ਇਨਕਾਰ

ਓਲੰਪਿਕ ਕੌਂਸਲ ਆਫ ਏਸ਼ੀਆ (ਓ. ਸੀ. ਏ.) ਦੇ ਅੰਤਰਿਮ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਕਿ ਅਸੀਂ ਵਰਕਿੰਗ ਕਮੇਟੀ ਨਾਲ ਮੀਟਿੰਗ ਕੀਤੀ ਸੀ ਅਤੇ ਸਰਕਾਰ ਕੋਲ ਵੀ ਇਹ ਮੁੱਦਾ ਉਠਾ ਰਹੇ ਹਾਂ।

ਜਦਕਿ ਓ. ਸੀ. ਏ ਚੀਨ ਦੇ ਉਪ ਪ੍ਰਧਾਨ ਵੇਈ ਜਿਜਹੋਂਗ ਨੇ ਦਾਅਵਾ ਕੀਤਾ ਕਿ ਚੀਨ ਨੇ ਪਹਿਲਾਂ ਹੀ ਭਾਰਤੀ ਖਿਡਾਰੀਆਂ ਲਈ ਵੀਜ਼ਾ ਜਾਰੀ ਕਰ ਦਿੱਤਾ ਸੀ, ਜਿਸ ਨੂੰ ਖਿਡਾਰੀਆਂ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਓ. ਸੀ. ਏ. ਉਪ ਪ੍ਰਧਾਨ ਬੋਲੇ- ਖਿਡਾਰੀਆਂ ਨੇ ਵੀਜ਼ਾ ਲੈਣ ਤੋਂ ਮਨਾ ਕੀਤਾ

ਓਲੰਪਿਕ ਕੌਂਸਲ ਆਫ ਏਸ਼ੀਆ (ਓ. ਸੀ. ਏ.) ਦੇ ਅੰਤਰਿਮ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਕਿ ਅਸੀਂ ਵਰਕਿੰਗ ਕਮੇਟੀ ਨਾਲ ਮੀਟਿੰਗ ਕੀਤੀ ਸੀ ਅਤੇ ਇਸ ਮੁੱਦੇ ਨੂੰ ਸਰਕਾਰ ਦੇ ਸਾਹਮਣੇ ਵੀ ਉਠਾ ਰਹੇ ਹਾਂ। ਦੂਜੇ ਪਾਸੇ, ਓ. ਸੀ. ਏ. ਦੇ ਉਪ ਪ੍ਰਧਾਨ ਵੇਈ ਜਿਜਹੋਂਗ ਨੇ ਦਾਅਵਾ ਕੀਤਾ ਕਿ ਚੀਨ ਪਹਿਲਾਂ ਹੀ ਭਾਰਤੀ ਖਿਡਾਰੀਆਂ ਲਈ ਵੀਜ਼ਾ ਜਾਰੀ ਕਰ ਚੁੱਕਾ ਹੈ ਜਿਸ ਨੂੰ ਖਿਡਾਰੀਆਂ ਨੇ ਲੈਣ ਤੋਂ ਮਨਾ ਕਰ ਿਦੱਤਾ ਸੀ।

ਇਹ ਵੀ ਪੜ੍ਹੋ :  PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News