ਹਿੰਦ ਮਹਾਸਾਗਰ ''ਚ ਚੀਨ ਦੀ ਵਧ ਰਹੀ ਹੈ ਸਰਗਰਮੀ : ਨੇਵੀ ਫੌਜ ਮੁਖੀ

Thursday, Jan 16, 2020 - 02:22 AM (IST)

ਹਿੰਦ ਮਹਾਸਾਗਰ ''ਚ ਚੀਨ ਦੀ ਵਧ ਰਹੀ ਹੈ ਸਰਗਰਮੀ : ਨੇਵੀ ਫੌਜ ਮੁਖੀ

ਨਵੀਂ ਦਿੱਲੀ — ਚੀਨ ਅਕਸਰ ਭਾਰਤ ਦੀ ਸਰਹੱਦ 'ਤੇ ਦਖਲ ਅੰਦਾਜੀ ਕਰਦਾ ਰਿਹਾ ਹੈ ਭਾਰਤ ਨਾਲ ਲੱਗੀ ਸਰਹੱਦ 'ਤੇ ਕਈ ਵਾਰ ਉਸ ਦੀ ਫੌਜ ਨਾਲ ਖਿਚੋਂਤਾਣ ਵੀ ਹੋਈ ਹੈ। ਭਾਰਤ ਉਸ ਨੂੰ ਹਰ ਮੋਰਚੇ 'ਤੇ ਉਚਿਕ ਤਰੀਕੇ ਨਾਲ ਕਾਉਂਟਰ ਵੀ ਕਰਦਾ ਰਿਹਾ ਹੈ, ਉਥੇ ਹੀ ਇਕ ਵਾਰ ਫਿਰ ਚੀਨ ਭਾਰਤੀ ਸਰਹੱਦਾਂ ਦੀ ਉਲੰਘਣਾ ਕਰਦਾ ਰਿਹਾ ਹੈ ਇਸ 'ਤੇ ਨੇਵੀ ਫੌਜ ਮੁਖੀ ਨੇ ਸਾਵਧਾਨ ਕੀਤਾ ਹੈ।

ਨੇਵੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦ ਮਹਾਸਾਗਰ ਖੇਤਰ 'ਚ ਚੀਨੀ ਨੇਵੀ ਫੌਜ ਦੀ ਮੌਜੂਦਗੀ ਤੇਜੀ ਨਾਲ ਵਧ ਰਹੀ ਹੈ ਅਤੇ ਭਾਰਤੀ ਨੇਵੀ ਫੌਜ 'ਮਿਸ਼ਨ ਆਧਾਰਿਤ' ਤਾਇਨਾਤੀ ਦੇ ਜ਼ਰੀਏ ਉਸ 'ਤੇ ਨਜ਼ਰ ਰੱਖ ਰਹੀ ਹੈ।
ੇਨੇਵੀ ਫੌਜ ਮੁਖੀ ਨੇ ਕਿਹਾ ਕਿ ਚੀਨ ਦਾ 'ਬੈਲਟ ਐਂਡ ਰੋਡ ਇਨਿਸ਼ੀਏਟਿਵ' (ਬੀ.ਆਰ.ਆਈ.) ਅਤੇ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਭਾਰਤ ਦੀ ਪ੍ਰਭੂਸੱਤਾ 'ਤੇ ਪ੍ਰਭਾਵ ਪਾਉਂਦਾ ਹੈ। ਨੇਵੀ ਫੌਜ ਮੁਖੀ ਨੇ ਕਿਹਾ ਕਿ ਅਜਿਹੇ ਉਦਾਹਰਣ ਸਾਹਮਣੇ ਆਏ ਹਨ ਜਦੋਂ ਚੀਨ ਦੇ ਜਹਾਜਾਂ ਨੇ ਸਾਡੇ ਵਿਸ਼ੇਸ਼ ਆਰਥਿਕ ਖੇਤਰਾਂ 'ਚ ਪ੍ਰਵੇਸ਼ ਕੀਤਾ ਹੈ।

 


author

Inder Prajapati

Content Editor

Related News