ਮੋਬਾਇਲ ਦੀ 'ਕੈਦ' 'ਚ ਬਚਪਨ, ਦਿਨ 'ਚ 10 ਘੰਟੇ ਸਮਾਰਟਫੋਨ ਜਾਂ ਟੈਬਲੇਟ ’ਤੇ ਬਿਤਾਉਂਦੇ ਹਨ ਬੱਚੇ

Friday, Sep 29, 2023 - 04:58 PM (IST)

ਮੋਬਾਇਲ ਦੀ 'ਕੈਦ' 'ਚ ਬਚਪਨ, ਦਿਨ 'ਚ 10 ਘੰਟੇ ਸਮਾਰਟਫੋਨ ਜਾਂ ਟੈਬਲੇਟ ’ਤੇ ਬਿਤਾਉਂਦੇ ਹਨ ਬੱਚੇ

ਗੈਜੇਟ ਡੈਸਕ- ਇਕ ਨਵੇਂ ਸਰਵੇਖਣ ’ਚ ਇਹ ਸਾਹਮਣੇ ਆਇਆ ਹੈ ਕਿ 12 ਸਾਲ ਤੱਕ ਦੀ ਉਮਰ ਦੇ ਘੱਟ ਤੋਂ ਘੱਟ 42 ਫੀਸਦੀ ਬੱਚੇ ਰੋਜ਼ਾਨਾ ਔਸਤਨ 2 ਤੋਂ 4 ਘੰਟੇ ਆਪਣੇ ਸਮਾਰਟਫ਼ੋਨ ਜਾਂ ਟੈਬਲੇਟ ਨਾਲ ਚਿਪਕਦੇ ਰਹਿੰਦੇ ਹਨ, ਜਦੋਂ ਕਿ ਇਸ ਤੋਂ ਵੱਧ ਉਮਰ ਦੇ ਬੱਚੇ ਹਰ ਰੋਜ਼ 47 ਫੀਸਦੀ ਸਮਾਂ ਮੋਬਾਇਲ ’ਤੇ ਬਿਤਾਉਂਦੇ ਹਨ। ਵਾਈਫਾਈ ’ਤੇ ਚੱਲ ਰਹੇ ‘ਟ੍ਰੈਫਿਕ’ ’ਤੇ ਨਜ਼ਰ ਰੱਖਣ ਵਾਲੇ ਉਪਕਰਨ ‘ਹੈਪੀਨੇਟਜ਼’ ਕੰਪਨੀ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ, ਜਿਨ੍ਹਾਂ ਘਰਾਂ ’ਚ ਕਈ ਉਪਕਰਨ ਮੌਜੂਦ ਹਨ, ਉਥੇ ਮਾਪਿਆਂ ਲਈ ਆਪਣੇ ਬੱਚਿਆਂ ਦੇ ਸਕਰੀਨ ’ਤੇ ਬਿਤਾਉਣ ਵਾਲੇ ਸਮੇਂ ਨੂੰ ਕੰਟਰੋਲ ਕਰਨਾ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸਮੱਗਰੀ ਦੇਖਣ ਤੋਂ ਰੋਕਣਾ ਇਕ ਚੁਣੌਤੀ ਹੈ।

ਇਹ ਵੀ ਪੜ੍ਹੋ- ਮੋਬਾਇਲ 'ਤੇ ਐਮਰਜੈਂਸੀ ਅਲਰਟ ਵੇਖ ਘਬਰਾਏ ਲੋਕ, ਜੇ ਤੁਹਾਨੂੰ ਵੀ ਆਇਆ ਮੈਸੇਜ ਤਾਂ ਪੜ੍ਹੋ ਇਹ ਖ਼ਬਰ

ਇਹ ਸਰਵੇਖਣ 1500 ਮਾਪਿਆਂ ਵਿਚਕਾਰ ਕੀਤਾ ਗਿਆ, ਜਿਸ ’ਚ ਪਾਇਆ ਗਿਆ ਕਿ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ 69 ਫੀਸਦੀ ਬੱਚਿਆਂ ਕੋਲ ਆਪਣੇ ਟੈਬਲੇਟ ਜਾਂ ਸਮਾਰਟਫ਼ੋਨ ਹਨ, ਜਿਸ ’ਚ ਉਹ ਇੰਟਰਨੈੱਟ ’ਤੇ ਬਿਨਾਂ ਕਿਸੇ ਪਾਬੰਦੀ ਦੇ ਕੁਝ ਵੀ ਦੇਖ ਸਕਦੇ ਹਨ। ਸਰਵੇਖਣ ਰਿਪੋਰਟ ’ਚ ਕਿਹਾ ਗਿਆ ਹੈ, ‘‘ਉਨ੍ਹਾਂ ’ਚੋਂ 74 ਫੀਸਦੀ ਬੱਚੇ ਯੂਟਿਊਬ ਦੀ ਦੁਨੀਆ ’ਚ ਗੁਆਚ ਜਾਂਦੇ ਹਨ, ਜਦਕਿ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ 61 ਫੀਸਦੀ ਬੱਚੇ ਗੇਮਿੰਗ ਵੱਲ ਆਕਰਸ਼ਿਤ ਹੁੰਦੇ ਹਨ।’’ ਇਸ ’ਚ ਕਿਹਾ ਗਿਆ ਹੈ, ‘‘ਸਕ੍ਰੀਨ-ਆਧਾਰਿਤ ਮਨੋਰੰਜਨ ਕਾਰਨ ਉਨ੍ਹਾਂ ਦਾ ਸਕ੍ਰੀਨ ’ਤੇ ਬਿਤਾਇਆ ਸਮਾਂ ਵੱਧ ਜਾਂਦਾ ਹੈ, ਜਿਸ ’ਚ 12 ਸਾਲ ਤੱਕ ਦੀ ਉਮਰ ਦੇ 42 ਫੀਸਦੀ ਬੱਚੇ ਰੋਜ਼ਾਨਾ ਔਸਤਨ 2 ਤੋਂ 4 ਘੰਟੇ ਸਕ੍ਰੀਨ ਦੇਖਦੇ ਹਨ ਅਤੇ 12 ਸਾਲ ਤੋਂ ਵੱਧ ਉਮਰ ਦੇ ਬੱਚੇ 47 ਫੀਸਦੀ ਸਮਾਂ ਸਕਰੀਨ ’ਤੇ ਬਿਤਾਉਂਦੇ ਹਨ।

ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News