ਮੈਦਾਨ ''ਚ ਖੇਡ ਰਹੇ ਸਨ ਬੱਚੇ, ਅਚਾਨਕ ਹੋਇਆ ਕੁਝ ਅਜਿਹਾ ਕਿ ਉੱਡ ਗਏ ਸਭ ਦੇ ਹੋਸ਼
Monday, Apr 07, 2025 - 05:42 PM (IST)

ਹਜ਼ਾਰੀਬਾਗ- ਝਾਰਖੰਡ ਦੇ ਹਜ਼ਾਰੀਬਾਗ 'ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੇ ਅਚਾਨਕ ਇਕ ਖੇਡ ਦੇ ਮੈਦਾਨ ਵਿਚ 35 ਫੁੱਟ ਡੂੰਘਾ ਟੋਇਆ ਬਣ ਗਿਆ, ਜਿਸ ਕਾਰਨ ਹਲਚਲ ਮਚ ਗਈ। ਮਾਮਲਾ ਜ਼ਿਲ੍ਹੇ ਦੇ ਬੜਕਾਗਾਓਂ ਦੀ ਬਾਦਾਮ ਪੰਚਾਇਤ ਅਧੀਨ ਪੈਂਦੇ ਪਿੰਡ ਬਾਬੂਪਾਰਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਖੇਡ ਮੈਦਾਨ 'ਚ ਬੱਚੇ ਖੇਡ ਰਹੇ ਸਨ। ਇਸ ਦੌਰਾਨ ਜ਼ਮੀਨ 'ਚ ਅਚਾਨਕ ਕਰੀਬ 35 ਫੁੱਟ ਦਾ ਟੋਇਆ ਬਣ ਗਿਆ। ਜ਼ਮੀਨ ਲਗਭਗ 35 ਫੁੱਟ ਹੇਠਾਂ ਧਸ ਗਈ।
ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੋਈ ਕਾਰਵਾਈ ਕਰ ਕੇ ਇਸ ਟੋਏ ਨੂੰ ਭਰਨ ਦਾ ਕੰਮ ਕੀਤਾ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮੈਦਾਨ ਵਿਚ ਹਰ ਦਿਨ ਬੱਚੇ ਖੇਡਦੇ ਹਨ। ਵੱਡੇ ਲੋਕ ਦੌੜਨ ਦਾ ਅਭਿਆਸ ਕਰਦੇ ਹਨ। ਇਹ ਮੈਦਾਨ ਕਾਫੀ ਭਰਿਆ ਹੋਇਆ ਰਹਿੰਦਾ ਹੈ ਅਤੇ ਇੱਥੇ ਅਜਿਹੀ ਘਟਨਾ ਦਾ ਵਾਪਰਨਾ ਵੱਡਾ ਮੁੱਦਾ ਹੈ। ਜੇਕਰ ਕਿਸੇ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।