ਅਚਾਨਕ ਹਿਲਣ ਲੱਗੀ ਧਰਤੀ! ਹਿਮਾਚਲ ’ਚ ਲੱਗੇ ਭੂਚਾਲ ਦੇ ਝਟਕੇ
Monday, Dec 15, 2025 - 10:30 PM (IST)
ਸ਼ਿਮਲਾ (ਸੰਤੋਸ਼) - ਸੂਬੇ ਦੇ ਮੰਡੀ ਜ਼ਿਲੇ ਵਿਚ ਸੋਮਵਾਰ ਦੁਪਹਿਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਥੇ ਲੋਕ ਕੁਝ ਪਲ ਲਈ ਸਹਿਮ ਗਏ। ਭੂਚਾਲ ਦੁਪਹਿਰ 1.21 ਵਜੇ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ ਰਿਅਟਰ ਪੈਮਾਨੇ ’ਤੇ 3.1 ਦਰਜ ਕੀਤੀ ਗਈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, ਭੂਚਾਲ ਦਾ ਕੇਂਦਰ ਮੰਡੀ ਵਿਚ 31.39 ਡਿਗਰੀ ਉੱਤਰੀ ਲੰਬਕਾਰ ਅਤੇ 77.24 ਡਿਗਰੀ ਪੂਰਬੀ ਵਿਥਕਾਰ ’ਤੇ ਸਥਿਤ ਸੀ।
