ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼

Tuesday, Dec 09, 2025 - 10:37 AM (IST)

ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਨੈਸ਼ਨਲ ਡੈਸਕ- ਨੋਇਡਾ ਦੇ ਗੌਤਮਬੁੱਧ ਨਗਰ ਦੀ ਇਕ ਨਿੱਜੀ ਸੰਸਥਾ ਨੇ ਮਰਸੀਡੀਜ਼ ਕਾਰ ਲਈ '0001' ਵੀਆਈਪੀ ਵਾਹਨ ਨੰਬਰ 27.50 ਲੱਖ ਰੁਪਏ ਦੀ ਰਿਕਾਰਡ ਬੋਲੀ ਲਗਾ ਕੇ ਖਰੀਦਿਆ ਹੈ। ਟਰਾਂਸਪੋਰਟ ਵਿਭਾਗ ਅਨੁਸਾਰ, ਉੱਤਰ ਪ੍ਰਦੇਸ਼ 'ਚ ਕਿਸੇ ਆਕਰਸ਼ਕ ਨੰਬਰ ਲਈ ਪਹਿਲੀ ਵਾਰ ਵਾਹਨ ਮਾਲਕ ਵਲੋਂ ਇੰਨੀ ਵੱਡੀ ਰਾਸ਼ੀ ਜਮ੍ਹਾ ਕਰਵਾਈ ਗਈ ਹੈ। ਕੰਪਨੀ ਨੇ ਬੋਲੀ ਜਿੱਤਣ ਤੋਂ ਬਾਅਦ ਪੂਰੀ ਰਕਮ ਜਮ੍ਹਾ ਵੀ ਕਰਾ ਦਿੱਤੀ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 'ਯੂਪੀ-16 ਐੱਫਐੱਚ' ਲੜੀ ਦੇ ਆਕਰਸ਼ਕ ਨੰਬਰਾਂ ਦੀ ਆਨਲਾਈਨ ਨੀਲਾਮੀ 'ਚ ਇਹ ਨੰਬਰ ਦਵਾਈ ਕੰਪਨੀ 'ਐੱਮ/ਐੱਸ ਅਵਿਓਰੀਅਨ ਪ੍ਰਾਈਵੇਟ ਲਿਮਟਿਡ' ਨੇ ਹਾਸਲ ਕੀਤਾ।

ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੀਆਂ 'ਆਧਾਰ' ਕਾਰਡ ਦੀਆਂ ਫੋਟੋਕਾਪੀਆਂ ! ਸਖ਼ਤ ਨਿਯਮ ਲਿਆਉਣ ਜਾ ਰਹੀ ਸਰਕਾਰ

ਵਿਭਾਗ ਅਨੁਸਾਰ,'0001' ਨੰਬਰ ਦਾ 'ਬੇਸ ਪ੍ਰਾਈਸ' ਇਕ ਲੱਖ ਰੁਪਏ ਹੈ, ਜਿਸ ਦੇ ਆਧਾਰ 'ਤੇ ਨੀਲਾਮੀ ਸ਼ੁਰੂ ਹੁੰਦੀ ਹੈ। ਵਿਭਾਗ ਨੇ ਦੱਸਿਆ ਕਿ ਕੰਪਨੀ ਨੇ 27,50,000 ਰੁਪਏ ਦੀ ਸਭ ਤੋਂ ਉੱਚੀ ਬੋਲੀ ਲਗਾਈ ਅਤੇ ਨੰਬਰ ਆਪਣੇ ਨਾਂ ਸੁਰੱਖਿਅਤ ਕਰ ਲਿਆ। ਗੌਤਮਬੁੱਧ ਨਗਰ ਦੇ ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀ (ਪ੍ਰਸ਼ਾਸਨ) ਨੰਦ ਕੁਮਾਰ ਨੇ ਦੱਸਿਆ ਕਿ ਆਕਰਸ਼ਕ ਨੰਬਰਾਂ ਲਈ ਲੋਕਾਂ 'ਚ ਹਮੇਸ਼ਾ ਵਿਸ਼ੇਸ਼ ਉਤਸ਼ਾਹ ਰਹਿੰਦਾ ਹੈ ਅਤੇ ਕਈ ਵਾਹਨ ਮਾਲਕ ਇਨ੍ਹਾਂ ਨੂੰ ਪਾਉਣ ਲਈ ਉੱਚੀ ਬੋਲੀ ਲਗਾਉਣ 'ਚ ਵੀ ਪਿੱਛੇ ਨਹੀਂ ਰਹਿੰਦੇ। ਇਸ ਵਾਰ ਬੋਲੀ ਨਾ ਸਿਰਫ਼ ਸਭ ਤੋਂ ਵੱਧ ਰਹੀ ਸਗੋਂ ਪੂਰੇ ਪੈਸੇ ਜਮ੍ਹਾ ਵੀ ਕਰਵਾ ਦਿੱਤੇ ਗਏ।

ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ


author

DIsha

Content Editor

Related News