ਅਧਿਆਪਕਾਂ ਦੇ ਯਤਨ : ਜ਼ੀਰੋ ਲਾਈਨ ''ਤੇ ਬੰਕਰ ''ਚ ਪੜ੍ਹਾਏ ਜਾ ਰਹੇ ਹਨ ਬੱਚੇ

09/05/2019 1:31:58 PM

ਜੰਮੂ— ਜੰਮੂ ਨਾਲ ਲੱਗਦੇ ਪਾਕਿਸਤਾਨ ਦੀ ਸਰਹੱਦ ਦਾ ਇਹ ਬੰਕਰ ਸਕੂਲ ਠੀਕ ਜ਼ੀਰੋ ਲਾਈਨ 'ਤੇ ਹੈ। ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਇਸ ਸਕੂਲ 'ਚ 100 ਤੋਂ ਵਧ ਬੱਚਿਆਂ ਦਾ ਦਾਖਲਾ ਹੈ। 'ਗੁੱਡ ਮੋਰਨਿੰਗ ਮਾਸਟਰ ਜੀ' ਬੋਲ ਕੇ ਬੱਚੇ ਸਕੂਲ 'ਚ ਦਾਖਲ ਹੁੰਦੇ ਹਨ। ਫਿਰ ਸਵੇਰ ਦੀ ਪ੍ਰਾਰਥਨਾ ਹੁੰਦੀ ਹੈ। ਇਸ ਦੌਰਾਨ ਜਦੋਂ ਬੱਚੇ ਰਾਸ਼ਟਰਗਾਣ ਗਾਉਂਦੇ ਹਨ ਤਾਂ ਆਵਾਜ਼ ਪਾਕਿਸਤਾਨ ਤੱਕ ਗੂੰਜਦੀ ਹੈ। ਅਧਿਆਪਕਾਂ ਨੇ ਆਪਣੇ ਪੈਸਿਆਂ ਨਾਲ ਸਕੂਲ ਦੀ ਚਾਰਦੀਵਾਰੀ ਬਣਵਾਈ ਹੈ। 1996 ਤੋਂ ਪਹਿਲਾਂ ਇੱਥੇ ਕੋਈ ਸਕੂਲ ਨਹੀਂ ਸੀ। ਅੱਜ ਪੱਕੀ ਬਿਲਡਿੰਗ ਹੈ ਪਰ ਕੰਧਾਂ 'ਤੇ ਪਾਕਿਸਤਾਨ ਵਲੋਂ ਹੋਣ ਵਾਲੀ ਬੰਬਬਾਰੀ ਅਤੇ ਗੋਲੀਆਂ ਦੇ ਨਿਸ਼ਾਨ ਹਨ। ਪ੍ਰਿੰਸੀਪਲ ਦੀਆਂ ਕੋਸ਼ਿਸ਼ਾਂ ਨਾਲ ਇੱਥੇ ਕੁਝ ਦਿਨ ਪਹਿਲਾਂ ਬੰਕਰ ਬਣਾਇਆ ਗਿਆ ਹੈ।PunjabKesariਪ੍ਰਿੰਸੀਪਲ ਕਹਿੰਦੇ ਹਨ ਕਿ ਜਦੋਂ ਵੀ ਸਰਹੱਦ 'ਤੇ ਤਣਾਅ ਹੁੰਦਾ ਹੈ ਤਾਂ ਇਸ ਇਲਾਕੇ 'ਚ 8-10 ਗੋਲੇ ਜ਼ਰੂਰ ਡਿੱਗਦੇ ਹਨ। ਸਕੂਲ ਦਾ ਵੇਹੜਾ ਸੜੇ ਹੋਏ ਸ਼ੈੱਲ ਅਤੇ ਗੋਲਿਆਂ ਨਾਲ ਭਰਿਆ ਮਿਲਦਾ ਹੈ। ਬੱਚੇ ਸਫ਼ਾਈ ਕਰਦੇ ਹਨ ਅਤੇ ਸ਼ੈੱਲ ਚੁੱਕ ਕੇ ਪ੍ਰਿੰਸੀਪਲ ਦੇ ਕਮਰੇ 'ਚ ਰੱਖ ਦਿੰਦੇ ਹਨ। ਅਧਿਆਪਕ ਰੋਜ਼ 16 ਕਿਲੋਮੀਟਰ ਦੂਰ ਤੋਂ ਪੜ੍ਹਾਉਣ ਆਉਂਦੇ ਹਨ। ਉਹ ਕਹਿੰਦੇ ਹਨ ਕਿ ਕੋਈ ਇੱਥੇ ਪੋਸਟਿੰਗ ਨਹੀਂ ਚਾਹੁੰਦਾ ਸੀ। ਸਕੂਲ ਕੋਲ ਹੀ ਬੱਚਿਆਂ ਦੇ ਰਵਾਇਤੀ ਕੱਚੇ ਕੁੱਲੇ (ਗੁੱਜਰਾਂ ਦੇ ਘਰ) ਹਨ। ਪਿਛਲੀ ਵਾਰ ਸਾਰੇ ਕੁੱਲੇ ਸੜ ਗਏ ਸਨ। ਹੁਣ ਘਰਾਂ 'ਚ ਵੀ ਬੰਕਰ ਬਣਾਏ ਜਾ ਰਹੇ ਹਨ।


DIsha

Content Editor

Related News