ਬੱਚੇ ਦੀ ਪੀ.ਐੱਮ. ਮੋਦੀ ਨੂੰ ਬੇਨਤੀ, ਵਾਪਸ ਦੇ ਦਿਓ ਸਾਡੇ ਬੁਰੇ ਦਿਨ! (ਵੀਡੀਓ)
Friday, Jul 28, 2017 - 04:30 PM (IST)
ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਇਕ ਛੋਟਾ ਬੱਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁਰਾਣੇ ਬੁਰੇ ਦਿਨ ਵਾਪਸ ਦੇਣ ਦੀ ਬੇਨਤੀ ਕਰ ਰਿਹਾ ਹੈ। ਵੀਡੀਓ 'ਚ ਇਹ ਬੱਚਾ ਜਿਸ ਅੰਦਾਜ਼ 'ਚ 'ਦੋਸਤੋ' ਸ਼ਬਦ ਬੋਲ ਰਿਹਾ ਹੈ, ਉਹ ਸੁਣ ਕੇ ਤੁਹਾਡਾ ਵੀ ਇਕ ਪਲ ਲਈ ਹਾਸਾ ਨਿਕਲ ਜਾਵੇਗਾ। ਉਹ ਖੁਦ ਨੂੰ ਤੀਜੀ ਜਮਾਤ ਦਾ ਵਿਦਿਆਰਥੀ ਦੱਸਦੇ ਹੋਏ ਕਹਿੰਦਾ ਹੈ ਕਿ ਲੋਕਾਂ ਨੂੰ ਚੰਗੇ ਦਿਨਾਂ ਦੇ ਨਾਂ 'ਤੇ ਧੋਖਾ ਮਿਲਿਆ ਹੈ।
एक बच्चे जब अपने देश के प्रधामंत्री को शीशा दिखा दिया
Posted by RavidassiaReligion.com on Wednesday, May 31, 2017
ਉਹ ਪੁੱਛਦਾ ਹੈ, ਕੀ ਇਹੀ ਹਨ ਚੰਗੇ ਦਿਨ ਕਿ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਜਾਵੇ। ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਪਹਿਲਾਂ ਤਲਵਾਰ ਚੁੱਕਣ ਵਾਲੇ ਸ਼ੇਰ ਏ ਹਿੰਦ ਟੀਪੂ ਸੁਲਤਾਨ ਨੂੰ ਦੇਸ਼ ਦਾ ਗੱਦਾਰ ਦੱਸਿਆ ਜਾਵੇ। ਸਰਹੱਦ 'ਤੇ ਸ਼ਹੀਦਾਂ ਦੇ ਖੂਨ ਦੀਆਂ ਨਦੀਆਂ ਵਗਦੀਆਂ ਹਨ। ਗਾਂ ਦੇ ਨਾਂ 'ਤੇ ਮੁਸਲਮਾਨਾਂ ਦਾ ਕਤਲ ਕੀਤਾ ਜਾਵੇ। ਸਾਧਵੀ, ਤੋਗੜੀਆ ਵਰਗੇ ਨਫ਼ਰਤ ਦੀ ਭਾਸ਼ਾ ਬੋਲਣ ਵਾਲਿਆਂ 'ਤੇ ਰੋਕ ਨਾ ਲਾਈ ਜਾਵੇ। ਦੇਸ਼ 'ਚ ਕਿਤੇ ਵੀ ਦੰਗੇ ਹੋਣ ਤਾਂ 10 ਮੁਸਲਿਮ ਨੌਜਵਾਨਾਂ ਨੂੰ ਫੜ ਕੇ ਬੰਦ ਕਰ ਦਿੱਤਾ ਜਾਵੇ। ਅਰੇ ਮੋਦੀ ਜੀ ਜੇਕਰ ਇਹੀ ਚੰਗੇ ਦਿਨ ਹਨ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪੁਰਾਣੇ ਬੁਰੇ ਦਿਨ ਵਾਪਸ ਦੇ ਦਿਓ, ਕਿਉਂਕਿ ਅਸੀਂ ਤੁਹਾਡੇ ਚੰਗੇ ਦਿਨਾਂ ਤੋਂ ਬੋਰ ਹੋ ਚੁਕੇ ਹਾਂ।
