ਵਿਆਹ ਦੇ 6 ਸਾਲ ਮਗਰੋਂ ਨਹੀਂ ਹੋਈ ਔਲਾਦ, ਜੋੜੇ ਨੇ ਬੱਚੀ ਨੂੰ ਕੀਤਾ ਅਗਵਾ

Monday, Nov 16, 2020 - 06:26 PM (IST)

ਵਿਆਹ ਦੇ 6 ਸਾਲ ਮਗਰੋਂ ਨਹੀਂ ਹੋਈ ਔਲਾਦ, ਜੋੜੇ ਨੇ ਬੱਚੀ ਨੂੰ ਕੀਤਾ ਅਗਵਾ

ਹੈਦਰਾਬਾਦ— ਬੇਔਲਾਦ ਜੋੜੇ ਵਲੋਂ ਅਗਵਾ ਕੀਤੀ ਗਈ ਤਿੰਨ ਸਾਲ ਦੀ ਇਕ ਬੱਚੀ ਨੂੰ ਪੁਲਸ ਨੇ 20 ਘੰਟਿਆਂ ਅੰਦਰ ਬਰਾਮਦ ਕਰ ਲਿਆ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਜੋੜੇ ਨੇ 14 ਨਵੰਬਰ ਨੂੰ ਇਕ ਬੱਸ ਸਟੇਸ਼ਨ ਤੋਂ ਬੱਚੀ ਨੂੰ ਉਸ ਸਮੇਂ ਅਗਵਾ ਕਰ ਲਿਆ, ਜਦੋਂ ਉਸ ਦੀ ਮਾਂ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਸਾਥੀ ਯਾਤਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਜੋੜਾ (ਪਤੀ-ਪਤਨੀ) ਬੱਚੀ ਨੂੰ ਆਪਣੇ ਨਾਲ ਲੈ ਗਿਆ ਹੈ। 

 

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਓਧਰ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਅੰਜਲੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਬੱਚੀ ਦਾ ਪਤਾ ਲਾਉਣ ਲਈ 7 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਦੋਸ਼ੀ ਪਤੀ-ਪਤਨੀ ਪੇਸ਼ੇ ਤੋਂ ਮਜ਼ਦੂਰ ਹਨ ਅਤੇ ਵਿਆਹ ਦੇ 6 ਸਾਲਾਂ ਬਾਅਦ ਵੀ ਬੇਔਲਾਦ ਹਨ। ਪੁਲਸ ਨੇ ਦੱਸਿਆ ਕਿ 14 ਨਵੰਬਰ ਨੂੰ ਬੱਸ ਸਟੇਸ਼ਨ 'ਤੇ ਬੱਚੀ ਨੂੰ ਇਕੱਲੇ ਵੇਖ ਕੇ ਉਨ੍ਹਾਂ ਨੇ ਉਸ ਨੂੰ ਚੁੱਕਿਆ ਅਤੇ ਐਤਵਾਰ ਨੂੰ ਬੱਸ ਤੋਂ ਮਹਿਬੂਬਨਗਰ ਜ਼ਿਲ੍ਹੇ ਚੱਲੇ ਗਏ।

ਇਹ ਵੀ ਪੜ੍ਹੋ: 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ

ਉੱਥੋਂ ਦੋਵੇਂ ਮਹਿਬੂਬਨਗਰ ਰੇਲਵੇ ਸਟੇਸ਼ਨ ਪਹੁੰਚੇ। ਕਮਿਸ਼ਨਰ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਪੁਲਸ ਨੇ 20 ਘੰਟਿਆਂ ਦੇ ਅੰਦਰ ਮਾਮਲੇ ਨੂੰ ਸੁਲਝਾ ਲਿਆ ਅਤੇ ਜੋੜੇ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬੱਚੀ ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ: ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ

 


author

Tanu

Content Editor

Related News