2023 ’ਚ ਬਾਲ ਵਿਆਹ ਦੇ ਮਾਮਲੇ 6 ਗੁਣਾ ਵਧੇ, ਐੱਨ. ਸੀ. ਆਰ. ਬੀ. ਦੇ ਤਾਜ਼ਾ ਅੰਕੜਿਆਂ ’ਚ ਖੁਲਾਸਾ
Saturday, Oct 04, 2025 - 04:35 PM (IST)

ਨੈਸ਼ਨਲ ਡੈਸਕ : 2023 ’ਚ ਦੇਸ਼ ’ਚ ਬਾਲ ਵਿਆਹ ਦੇ ਮਾਮਲਿਆਂ ’ਚ 6 ਗੁਣਾ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ’ਚੋਂ ਲਗਭਗ 90 ਫੀਸਦੀ ਮਾਮਲੇ ਇਕੱਲੇ ਆਸਾਮ ’ਚ ਹੀ ਵਾਪਰੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਨੇ ਆਪਣੇ ਤਾਜ਼ਾ ਅੰਕੜਿਆਂ ’ਚ ਇਹ ਖੁਲਾਸਾ ਕੀਤਾ ਹੈ। ਇਸ ਮੁਤਾਬਕ 2023 ’ਚ 16,737 ਕੁੜੀਆਂ ਤੇ 129 ਮੁੰਡਿਆਂ ਨੂੰ ‘ਵਿਆਹ’ ਲਈ ਅਗਵਾ ਕੀਤਾ ਗਿਆ ਸੀ।
2023 ’ਚ ਬਾਲ ਵਿਆਹ ਰੋਕੂ ਐਕਟ ਅਧੀਨ 6,038 ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2022 ’ਚ 1,002 ਤੇ 2021 ’ਚ 1,050 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚੋਂ ਇਕੱਲੇ ਆਸਾਮ ’ਚ ਹੀ 5,267 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਇਹ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਸੂਬਾ ਬਣ ਗਿਆ। ਸੂਚੀ ’ਚ ਉੱਚ ਨੰਬਰ ਵਾਲੇ ਹੋਰ ਸੂਬਿਆਂ ’ਚ ਤਾਮਿਲਨਾਡੂ (174), ਕਰਨਾਟਕ (145) ਤੇ ਪੱਛਮੀ ਬੰਗਾਲ (118) ਹਨ। ਛੱਤੀਸਗੜ੍ਹ, ਨਾਗਾਲੈਂਡ, ਲੱਦਾਖ ਤੇ ਲਕਸ਼ਦੀਪ ਵਰਗੇ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਸਮੇਂ ਦੌਰਾਨ ਬਾਲ ਵਿਆਹ ਰੋਕੂ ਐਕਟ ਅਧੀਨ ਕੋਈ ਕੇਸ ਦਰਜ ਨਹੀਂ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8