2 ਦਿਨ ਬਾਅਦ ਵੀ ਨਹੀਂ ਮਿਲਿਆ ਨਾਲੇ ''ਚ ਡਿੱਗਿਆ 2 ਸਾਲਾ ਦਿਵਿਆਂਸ਼

07/13/2019 1:09:01 PM

ਮੁੰਬਈ— ਮੁੰਬਈ ਦੇ ਗੋਰੇਗਾਓਂ ਇਲਾਕੇ 'ਚ 10 ਜੁਲਾਈ ਨੂੰ ਨਾਲੇ 'ਚ ਡਿੱਗੇ 2 ਸਾਲਾ ਦਿਵਿਆਂਸ਼ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦਾ ਅੱਜ ਤੀਜਾ ਦਿਨ ਹੈ ਪਰ ਮਾਸੂਮ ਦਿਵਿਆਂਸ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਖਬਰ ਹੈ ਕਿ ਬੀ.ਐੱਮ.ਸੀ. ਨੇ ਦਿਵਿਆਂਸ਼ ਨੂੰ ਲੱਭਣ ਲਈ ਚਲਾਇਆ ਜਾ ਰਿਹਾ ਆਪਰੇਸ਼ਨ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿਵਿਆਂਸ਼ ਨੂੰ ਲੱਭਣ ਲਈ ਬੀ.ਐੱਮ.ਸੀ., ਫਾਇਰ ਬ੍ਰਿਗੇਡ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਮਿਲ ਕੇ ਇਹ ਸਰਚ ਆਪਰੇਸ਼ਨ ਕਰ ਰਹੀ ਸੀ ਪਰ ਦਿਵਿਆਂਸ਼ ਦਾ ਕੁਝ ਵੀ ਸੁਰਾਗ ਨਹੀਂ ਮਿਲਿਆ। ਗੋਰੇਗਾਓਂ 'ਚ ਬੁੱਧਵਾਰ ਰਾਤ 10 ਵਜੇ ਦਿਵਿਆਂਸ਼ ਆਪਣੇ ਘਰ ਦੇ ਬਾਹਰ ਟਹਿਲ ਰਿਹਾ ਸੀ, ਜਦੋਂ ਉਸ ਦਾ ਪੈਰ ਫਿਸਲਿਆ ਅਤੇ ਉਹ ਇਕ ਨਾਲੀ 'ਚ ਡਿੱਗ ਗਿਆ।

ਬੱਚੇ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਪਰਿਵਾਰ ਵਾਲਿਆਂ ਨੇ ਪੁਲਸ ਪ੍ਰਸ਼ਾਸਨ 'ਤੇ ਸਖਤੀ ਵਰਤਣ ਦਾ ਦੋਸ਼ ਲਗਾਇਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਰਿਹਾ ਹੈ ਅਤੇ ਜੋ ਸਮਾਜਸੇਵੀ ਮਦਦ ਕਰ ਰਹੇ ਹਨ। ਬੱਚੇ ਦੇ ਪਿਤਾ ਨੇ ਦੱਸਿਆ ਕਿ ਸ਼ਰਵਨ ਤਿਵਾੜੀ ਨਾਂ ਦਾ ਇਕ ਸਮਾਜਿਕ ਵਰਕਰ ਜੋ ਉਨ੍ਹਾਂ ਦੀ ਮਦਦ ਕਰ ਰਿਹਾ ਸੀ, ਪੁਲਸ ਉਸ ਨੂੰ ਲੈ ਗਈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਉਨ੍ਹਾਂ ਨੂੰ ਡਰਾ-ਧਮਕਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚਾ ਨਾਲੀ 'ਚ ਡਿੱਗਿਆ, ਉਸ ਦੇ ਪਹਿਲਾਂ ਬਾਰਸ਼ ਹੋ ਰਹੀ ਸੀ ਅਤੇ ਨਾਲੀ 'ਚ ਪਾਣੀ ਦਾ ਵਹਾਅ ਤੇਜ਼ ਸੀ। ਘਨਟਾ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਫਾਇਰ ਬ੍ਰਿਗੇਡ, ਮੁੰਬਈ ਪੁਲਸ ਅਤੇ ਸਥਾਨਕ ਲੋਕ ਮਿਲ ਕੇ ਦਿਵਿਆਂਸ਼ ਨੂੰ ਲੱਭਣ 'ਚ ਲੱਗ ਗਏ। ਇਸ ਘਟਨਾ 'ਚ ਬੀ.ਐੱਮ.ਸੀ. ਦੀ ਲਾਪਰਵਾਹੀ ਸਾਫ਼ ਦਿੱਸ ਰਹੀ ਹੈ। ਛੋਟਾ ਟੋਇਆ ਸਮਝ ਕੇ ਨਾਲੇ ਨੂੰ ਢੱਕਿਆ ਨਹੀਂ ਗਿਆ ਅਤੇ ਇਹੀ ਨਾਲਾ ਛੋਟੇ ਬੱਚੇ ਨੂੰ ਨਿਗਮ ਗਿਆ।


DIsha

Content Editor

Related News