ਡੀ.ਜੇ. ਤੋਂ ਪਰੇਸ਼ਾਨ ਬੱਚੇ ਨੇ ਕਮਲਨਾਥ ਨੂੰ ਲਿਖੀ ਚਿੱਠੀ

2/16/2019 11:11:17 AM

ਝਾਬੁਆ— ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲੇ 'ਚ 8ਵੀਂ ਦੇ ਵਿਦਿਆਰਥੀ ਹਿਮਾਂਸ਼ੂ ਸੋਨੀ ਨੇ ਮੁੱਖ ਮੰਤਰੀ ਕਮਲਨਾਥ ਨੂੰ ਪੱਤਰ ਲਿਖ ਕੇ ਦੇਰ ਰਾਤ ਡੀ.ਜੇ. ਵਜਾਉਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹਿਮਾਂਸ਼ੂ ਦੀ ਸਮੱਸਿਆ ਨੂੰ ਮੁੱਖ ਮੰਤਰੀ ਕਮਲਨਾਥ ਨੇ ਗੰਭੀਰਤਾ ਨਾਲ ਲੈਂਦੇ ਹੋਏ ਉਸ ਨੂੰ ਇਸ ਦਿਸ਼ਾ 'ਚ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਝਾਬੁਆ ਜ਼ਿਲੇ ਦੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਪਿਛਲੇ ਦਿਨੀਂ ਕਮਲਨਾਥ ਨੂੰ ਪੱਤਰ ਲਿਖਿਆ ਸੀ ਕਿ ਡੀ.ਜੇ. ਦੀ ਆਵਾਜ਼ ਬਹੁਤ ਤੇਜ਼ ਹੋਣ ਕਾਰਨ ਪ੍ਰੀਖਿਆਵਾਂ ਅਤੇ ਹੋਰ ਸਮੇਂ 'ਚ ਬੱਚੇ ਪੜ੍ਹ ਨਹੀਂ ਪਾਉਂਦੇ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਬੱਚੇ ਨੇ ਡੀ.ਜੇ. ਬੰਦ ਕਰਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਜੀਵ-ਜੰਤੂ, ਪਸ਼ੂ-ਪੰਛੀਆਂ ਸਾਰਿਆਂ ਨੂੰ ਲਾਭ ਹੋਵੇਗਾ।PunjabKesariਇਸ 'ਤੇ ਮੁੱਖ ਮੰਤਰੀ ਕਮਲਨਾਥ ਨੇ ਜ਼ਿਲੇ ਦੇ ਪਿੰਡ ਮਦਰਾਨੀ ਦੇ ਬੱਚੇ ਹਿਮਾਂਸ਼ੂ ਸੋਨੀ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਪ੍ਰਦੇਸ਼ 'ਚ ਪਹਿਲਾਂ ਤੋਂ ਡੀ.ਜੇ. ਦੇ ਆਵਾਜ਼ ਦੀ ਤੈਅ ਮਾਤਰਾ ਦੀ ਪਾਲਣਾ ਯਕੀਨੀ ਕਰਨ ਦੇ ਨਿਰਦੇਸ਼ ਹਨ। ਇਕ ਵਾਰ ਫਿਰ ਇਨ੍ਹਾਂ ਨੂੰ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿ ਤੈਅ ਸਮੇਂ ਤੋਂ ਬਾਅਦ ਆਵਾਜ਼ ਪ੍ਰਸਾਰਨ ਯੰਤਰਾਂ ਦੀ ਵਰਤੋਂ 'ਤੇ ਸਖਤੀ ਨਾਲ ਰੋਕ ਲਗਾਈ ਜਾਵੇ।PunjabKesari


DIsha

Edited By DIsha