ਤ੍ਰਿਪੁਰਾ ''ਚ ਮੁੱਖ ਮੰਤਰੀ ਵਿਰੁੱਧ ਫੇਸਬੁੱਕ ''ਤੇ ਪੋਸਟ ਪਾਉਣ ਵਾਲਾ ਵਿਅਕਤੀ ਗ੍ਰਿਫਤਾਰ

Friday, Jun 14, 2019 - 03:33 PM (IST)

ਅਗਰਤਲਾ— ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੇ ਨਿੱਜੀ ਜੀਵਨ ਨਾਲ ਜੁੜੀ 'ਫਰਜ਼ੀ ਖਬਰ' ਫੇਸਬੁੱਕ 'ਤੇ ਪੋਸਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਅਨੁਪਮ ਪਾਲ ਨੂੰ ਤ੍ਰਿਪੁਰਾ ਪੁਲਸ ਦੀ ਅਪਰਾਧ ਬਰਾਂਚ ਨੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ। 26 ਅਪ੍ਰੈਲ ਤੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕਰ ਕੇ ਮਾਮਲੇ ਦੀ ਜਾਂਚ ਅਤੇ ਪੁੱਛ-ਗਿੱਛ ਕਰਨ ਲਈ ਉਸ ਦੀ ਟਰਾਂਜਿਟ ਰਿਮਾਂਡ ਦੀ ਅਪੀਲ ਕੀਤੀ ਗਈ। ਅਪੀਲ ਸਵੀਕਾਰ ਕਰ ਲਈ ਗਈ।

ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ,''ਉਸ ਨੂੰ ਪੁੱਛ-ਗਿੱਛ ਲਈ ਤ੍ਰਿਪੁਰਾ ਲਿਜਾਇਆ ਜਾਵੇਗਾ, ਕੋਰਟ ਨੇ ਟਰਾਂਜਿਟ ਰਿਮਾਂਡ ਦੀ ਮਨਜ਼ੂਰੀ ਦੇ ਦਿੱਤੀ ਹੈ। ਪੁਲਸ ਨੇ 26 ਅਪ੍ਰੈਲ ਨੂੰ ਫੇਸਬੁੱਕ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਪਾਲ ਵਿਰੁੱਧ ਜਾਲਸਾਜ਼ੀ, ਧੋਖਾਧੜੀ ਅਤੇ ਸਾਜਿਸ਼ ਰਚਣ ਦਾ ਮਾਮਲਾ ਦਰਜ ਕੀਤਾ ਸੀ। ਤ੍ਰਿਪੁਰਾ ਪੁਲਸ ਅਜਿਹੀ ਹੀ ਇਕ ਫੇਸਬੁੱਕ ਪੋਸਟ ਦੇ ਸੰਬੰਧ 'ਚ ਇਸ ਤੋਂ ਪਹਿਲਾਂ ਪੱਤਰਕਾਰ ਸੈਕਤ ਤਲਪਾਤਰਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੱਤਰਕਾਰ ਹੁਣ ਜ਼ਮਾਨਤ 'ਤੇ ਬਾਹਰ ਹੈ। ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵਿਰੁੱਧ ਫੇਸਬੁੱਕ 'ਤੇ ਵਿਵਾਦਪੂਰਨ ਟਿੱਪਣੀ ਕਰਨ ਦੇ ਸਿਲਸਿਲੇ 'ਚ ਪੱਤਰਕਾਰਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


DIsha

Content Editor

Related News