'ਅਸੀਂ ਬੈਲਟ ਪੇਪਰ ਵਾਲੇ ਯੁੱਗ 'ਚ ਵਾਪਿਸ ਨਹੀਂ ਆਉਣਾ ਚਾਹੁੰਦੇ'

Thursday, Jan 24, 2019 - 11:49 AM (IST)

'ਅਸੀਂ ਬੈਲਟ ਪੇਪਰ ਵਾਲੇ ਯੁੱਗ 'ਚ ਵਾਪਿਸ ਨਹੀਂ ਆਉਣਾ ਚਾਹੁੰਦੇ'

ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਈ. ਵੀ. ਐੱਮ. ਮਾਮਲੇ 'ਚ ਦੋਬਾਰਾ ਬੈਲਟ ਪੇਪਰ ਰਾਹੀਂ ਵੋਟਿੰਗ ਕਰਨ ਦੀ ਮੰਗ 'ਤੇ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ,'' ਅਸੀਂ ਬੈਲੇਟ ਪੇਪਰ ਵਾਲੇ ਯੁੱਗ 'ਚ ਵਾਪਸ ਨਹੀਂ ਆਉਣਾ ਚਾਹੁੰਦੇ ਹਾਂ।''

ਦੇਸ਼ 'ਚ ਕਈ ਵਾਰ ਈ. ਵੀ. ਐੱਮ. 'ਤੇ ਸਵਾਲ ਖੜੇ ਹੋਏ ਅਤੇ ਬੈਲਟ ਪੇਪਰ ਦੇ ਰਾਹੀਂ ਚੋਣ ਕਰਵਾਉਣ ਦੀ ਮੰਗ ਉੱਠੀ ਹੈ।ਹਾਲ ਹੀ 2014 ਦੇ ਲੋਕ ਸਭਾ ਚੋਣਾਂ 'ਚ ਈ. ਵੀ. ਐੱਮ. ਦੇ ਹੈਕ ਹੋਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਬਾਅਦ ਫਿਰ ਤੋਂ 2019 ਲੋਕ ਸਭਾ ਚੋਣਾਂ ਲਈ ਬੈਲਟ ਪੇਪਰ ਵੋਟਿੰਗ ਦੀ ਮੰਗ ਚੁੱਕੀ ਗਈ। ਕਾਂਗਰਸ ਸਮੇਤ ਕਈ ਵਿਰੋਧੀਆਂ ਪਾਰਟੀਆਂ ਨੇ ਈ. ਵੀ. ਐੱਮ. ਦੀ ਜਗ੍ਹਾਂ ਬੈਲਟ ਪੇਪਰ ਨਾਲ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ 'ਤੇ ਅੱਜ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸਾਫ ਇਨਕਾਰ ਕਰ ਦਿੱਤਾ ਹੈ।


author

Iqbalkaur

Content Editor

Related News