ਆਦਿਵਾਸੀ ਨੌਜਵਾਨ ਨੇ ਇਕ ਹੀ ਮੰਡਪ ''ਚ 2 ਕੁੜੀਆਂ ਨਾਲ ਰਚਾਇਆ ਵਿਆਹ

01/20/2020 1:42:40 PM

ਕੋਂਡਾਗਾਓਂ— ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲੇ ਦੇ ਵਿਸ਼ਰਾਮਪੁਰੀ ਥਾਣਾ ਖੇਤਰ 'ਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇੱਥੇ ਇਕ ਨੌਜਵਾਨ ਨੇ ਇਕ ਹੀ ਮੰਡਪ 'ਚ 2 ਕੁੜੀਆਂ ਨਾਲ ਵਿਆਹ ਰਚਾਇਆ। ਖਾਸ ਗੱਲ ਇਹ ਹੈ ਕਿ ਇਸ ਵਿਆਹ ਲਈ ਦੋਵੇਂ ਕੁੜੀਆਂ ਦੀ ਰਜਾਮੰਦੀ ਸੀ। ਦੋਹਾਂ ਨਾਲ ਨੌਜਵਾਨ ਦੇ ਸੰਬੰਧ ਸਨ, ਇਨ੍ਹਾਂ 'ਚੋਂ ਇਕ ਲਾੜੀ ਹਫ਼ਤੇ ਪਹਿਲਾਂ ਹੀ ਨੌਜਵਾਨ ਦੇ ਬੇਟੇ ਦੀ ਮਾਂ ਬਣੀ ਹੈ। ਇਹ ਅਨੋਖਾ ਵਿਆਹ ਸ਼ੁੱਕਰਵਾਰ ਨੂੰ ਸੰਪੰਨ ਹੋਇਆ। ਜਿਸ 'ਚ 23 ਸਾਲਾ ਨੌਜਵਾਨ ਕਿਸ਼ੋਰ ਕੁਮਾਰ ਨੇਤਾਮ ਨੇ ਪਿੰਡ (ਕੋਸਮੀ) ਦੀ ਹੀ ਇਕ 21 ਸਾਲਾ ਪੂਨਮ ਅਤੇ ਉੱਥੋਂ 15 ਕਿਲੋਮੀਟਰ ਦੂਰ ਮਾਰੰਗਪੁਰੀ ਪਿੰਡ ਦੀ 20 ਸਾਲਾ ਕੁੜੀ ਕਵਿਤਾ ਨਾਲ ਇਕੱਠੇ ਫੇਰੇ ਲਏ।
 

2 ਕੁੜੀਆਂ ਨਾਲ ਸਨ ਪ੍ਰੇਮ ਸੰਬੰਧ
ਦਰਅਸਲ ਨੌਜਵਾਨ ਦੇ ਦੋਹਾਂ ਕੁੜੀਆਂ ਨਾਲ ਪ੍ਰੇਮ ਸੰਬੰਧ ਸਨ। ਜਿਸ 'ਚ ਕੋਸਮੀ ਪਿੰਡ ਦੀ ਕੁੜੀ ਨਾਲ ਜਦੋਂ ਕਿਸ਼ੋਰ ਨੇ ਵਿਆਹ ਦੀ ਤਿਆਰੀ ਕੀਤੀ ਤਾਂ ਖਬਰ ਸੁਣ ਕੇ ਉਸ ਦੀ ਮਾਰੰਗਪੁਰੀ ਦੀ ਪ੍ਰੇਮਿਕਾ ਕਵਿਤਾ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ ਅਤੇ ਕਿਸ਼ੋਰ ਕੁਮਾਰ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਵਿਆਹ ਬਾਰੇ ਚਰਚਾ ਕੀਤੀ ਅਤੇ ਘਰ ਪਰਿਵਾਰ ਰਿਸ਼ਤੇਦਾਰਾਂ ਨੂੰ ਹਾਲਤ ਬਾਰੇ ਜਾਣੂੰ ਕਰਵਾਇਆ। ਸਥਿਤੀ ਨੂੰ ਦੇਖਦੇ ਹੋਏ ਨੌਜਵਾਨ ਦੇ ਮਾਂ-ਬਾਪ ਨੇ ਵੀ ਇਸ ਫੈਸਲੇ 'ਤੇ ਸਹਿਮਤੀ ਜਤਾਈ।
 

ਕਾਰਡ ਛਪਵਾ ਕੇ ਦਿੱਤਾ ਗਿਆ ਵਿਆਹ ਦਾ ਸੱਦਾ
ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਵਿਆਹ ਬਾਰੇ ਚਰਚਾ ਕੀਤੀ ਤਾਂ ਉਹ ਵੀ ਇਸ ਨਾਲ ਸਹਿਮਤ ਹੋਏ। ਇਸ ਤੋਂ ਬਾਅਦ ਗੋਂਡਵਾਨਾ ਰੀਤੀ-ਰਿਵਾਜ਼ ਨਾਲ ਪਿੰਡ 'ਚ ਵਿਆਹ ਸੰਪੰਨ ਹੋਇਆ। ਇਸ ਵਿਆਹ 'ਚ ਨੌਜਵਾਨ ਦੇ ਮਾਤਾ-ਪਿਤਾ, ਲਾੜੀਆਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਤਾਂ ਸ਼ਾਮਲ ਹੋਏ ਹੀ ਪਿੰਡ ਦੇ ਲੋਕਾਂ ਵੀ ਵਿਆਹ 'ਚ ਸ਼ਾਮਲ ਹੋਏ। ਇਸ ਅਨੋਖੇ ਵਿਆਹ ਲਈ ਬਕਾਇਦਾ ਕਾਰਡ ਛਪਵਾ ਕੇ ਲੋਕਾਂ ਨੂੰ ਬੁਲਾਇਆ ਗਿਆ ਸੀ, ਜਿਸ 'ਚ ਇਕ ਪਾਸੇ ਲਾੜੇ ਪੱਖ ਦਾ ਨਾਂ ਪਤਾ ਤਾਂ ਦੂਜੇ ਪਾਸੇ ਦੋਹਾਂ ਲਾੜੀਆਂ ਦਾ ਨਾਂ ਤੇ ਪਤਾ ਛਪਵਾਇਆ ਗਿਆ। ਜਿਸ 'ਚ ਸਵਾਗਤ 'ਚ ਪਰਿਵਾਰ ਦੇ ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਮਾਸੜ-ਮਾਸੀ ਸਾਰੇ ਲੋਕਾਂ ਦਾ ਨਾਂ ਦਰਸਾਇਆ ਗਿਆ ਹੈ। ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਵਿਆਹ 'ਚ ਸਾਰੇ ਲੋਕਾਂ ਨੇ ਆਪਣੀ ਸਹਿਮਤੀ ਦਿੱਤੀ ਹੈ।
 

ਕਵਿਤਾ ਨੇ ਹਫ਼ਤੇ ਪਹਿਲਾਂ ਹੀ ਦਿੱਤਾ ਹੈ ਬੇਟੇ ਨੂੰ ਜਨਮ
ਕਿਸ਼ੋਰ ਦੀ ਦੋਹਾਂ ਪਤਨੀਆਂ 'ਚੋਂ ਇਕ ਮਾਰੰਗਪੁਰੀ ਦੀ ਕਵਿਤਾ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇਕ ਬੇਟੇ ਨੂੰ ਜਨਮ ਦਿੱਤਾ ਹੈ, ਜੋ ਹਫਤੇ ਭਰ ਦਾ ਹੈ। ਇਸ ਬੱਚੇ ਦਾ ਹਾਲੇ ਨਾਮਕਰਨ ਤੱਕ ਨਹੀਂ ਹੋ ਸਕਿਆ ਹੈ। ਹੁਣ ਇਸ ਦਾ ਨਾਮਕਰਨ ਕੀਤਾ ਜਾਵੇਗਾ। ਐਡਵੋਕੇਟ ਅਤੇ ਕੋਇਆ ਸਮਾਜ ਦੇ ਬਸਤਰ ਡਵੀਜ਼ਨ ਪ੍ਰਧਾਨ ਦੇਵਦਾਸ ਕਸ਼ਯਪ ਨੇ ਦੱਸਿਆ ਕਿ 1935 ਦੇ ਆਦਿਵਾਸੀ ਲਾਅ 'ਚ ਬਹੁਪਤਨੀ ਮਨਜ਼ੂਰੀ ਹੈ। ਪਰ ਇਸ ਲਈ ਦੋਹਾਂ ਪੱਖਾਂ ਅਤੇ ਸਮਾਜ ਦੀ ਮਨਜ਼ੂਰੀ ਹੋਣੀ ਜ਼ਰੂਰੀ ਹੈ। ਹਿੰਦੂ ਲਾਅ 'ਚ 2 ਪਤਨੀ ਰੱਖਣਾ ਨਾਮਨਜ਼ੂਰ ਹੈ। ਇਸ 'ਚ ਸ਼ਿਕਾਇਤ 'ਤੇ ਹੀ ਕਾਰਵਾਈ ਦਾ ਪ੍ਰਬੰਧ ਹੈ। ਆਦਿਵਾਸੀਆਂ 'ਤੇ ਹਿੰਦੂ ਲਾਅ ਲਾਗੂ ਨਹੀਂ ਹੁੰਦਾ ਹੈ।


DIsha

Content Editor

Related News