ਕੋਰੋਨਾ ਖ਼ਿਲਾਫ਼ ਜੰਗ 'ਚ ਸੜਕ 'ਤੇ ਉਤਰੀ ਗਰਭਵਤੀ DSP, ਹੋਰਾਂ ਲਈ ਬਣੀ ਮਿਸਾਲ
Tuesday, Apr 20, 2021 - 02:03 PM (IST)
ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਕਡਾਊਨ ਲਗਾ ਦਿੱਤਾ ਹੈ। ਜਿਸ ਦਾ ਸਹੀ ਢੰਗ ਨਾਲ ਪਾਲਣ ਕਰਵਾਉਣ ਲਈ ਪੁਲਸ ਅਮਲਾ ਮੈਦਾਨ 'ਚ ਉਤਾਰਿਆ ਗਿਆ ਹੈ। ਜ਼ਿਲ੍ਹੇ 'ਚ ਲਾਗ਼ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਵਿਚਾਲੇ ਲੋਕਾਂ ਨੂੰ ਸਮਝਾ ਰਹੀ ਇਕ ਮਹਿਲਾ ਪੁਲਸ ਅਧਿਕਾਰੀ ਦੀ ਤਸਵੀਰ ਵੀ ਜੰਮ ਕੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ
ਇਸ 'ਚ ਦੰਤੇਸ਼ਵਰੀ ਮਹਿਲਾ ਕਮਾਂਡੋ ਦਲ ਮੁਖੀ ਸ਼ਿਲਪਾ ਸਾਹੂ ਇਨਫੈਕਸ਼ਨ ਦੇ ਖ਼ਤਰੇ ਨੂੰ ਭੁੱਲ ਕੇ ਲੋਕਾਂ ਨੂੰ ਸਮਝਾਉਂਦੀ ਦਿੱਸ ਰਹੀ ਹੈ। ਡੀ.ਐੱਸ.ਪੀ. ਸ਼ਿਲਪਾ 5 ਮਹੀਨਿਆਂ ਦੀ ਗਰਭਵਤੀ ਹੈ ਅਤੇ ਝੁਲਸਾਉਣ ਵਾਲੀ ਧੁੱਪ 'ਚ ਸੜਕ 'ਤੇ ਉਤਰ ਕੇ ਡਿਊਟੀ ਵੀ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਅਸੀਂ ਸੜਕ 'ਤੇ ਹਾਂ ਤਾਂ ਕਿ ਤੁਸੀਂ ਸੁਰੱਖਿਅਤ ਰਹੋ, ਇਸ ਗੱਲ ਨੂੰ ਸਮਝੋ।
ਇਹ ਵੀ ਪੜ੍ਹੋ : ਪਿਛਲੇ ਸਾਲ ਵਾਂਗ ਲੱਗਾ ਗ੍ਰਹਿਣ, ਵਿਆਹ ਮੁਲਤਵੀ ਹੋਣ ਨਾਲ ਖੁੱਸਿਆ ਲੱਖਾਂ ਲੋਕਾਂ ਦਾ ਰੁਜ਼ਗਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ